ਕੋਰੋਨਾਵਾਇਰਸ ਕਾਰਨ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਰਿਆਤ ਦੀ ਮੌਤ

727
Share

ਲੰਡਨ, 22 ਅਪ੍ਰੈਲ (ਪੰਜਾਬ ਮੇਲ)- ਐਮਰਜੈਂਸੀ ਮੈਡੀਸਨ ਕੰਸਲਟੈਂਟ ਮਨਜੀਤ ਸਿੰਘ ਰਿਆਤ ਦੀ ਰੋਇਲ ਡਰਬੀ ਹਸਪਤਾਲ ਵਿਖੇ ਕੋਵਿਡ-19 ਕਾਰਨ ਮੌਤ ਹੋ ਗਈ। ਮਨਜੀਤ ਸਿੰਘ ਡਰਬੀਸ਼ਾਇਰ ਵਿਚ ਐਮਰਜੈਂਸੀ ਮੈਡੀਸਨ ਸਰਵਿਸ ‘ਚ ਕੰਮ ਕਰ ਰਹੇ ਸਨ। ਯੂਨੀਵਰਸਿਟੀ ਹਸਪਤਾਲ ਡਰਬੀ ਦੇ ਚੀਫ਼ ਗੈਵਿਨ ਬੋਏਲ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੇ ਐਮਰਜੈਂਸੀ ਮੈਡੀਸਨ ਖੇਤਰ ਵਿਚ ਵੱਡਾ ਯੋਗਦਾਨ ਸੀ। ਮਨਜੀਤ ਸਿੰਘ ਨੂੰ ਡਰਬੀ ਦੇ ਐਮਰਜੈਂਸੀ ਵਿਭਾਗ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਸੀ, ਜੋ ਔਖੇ ਸਮੇਂ ‘ਚ ਵੀ ਚੰਗੀ ਸਲਾਹ ਅਤੇ ਮਦਦ ਕਰਦਾ ਸੀ। ਮਨਜੀਤ ਸਿੰਘ ਨੇ 1992 ‘ਚ ਐਮਰਜੈਂਸੀ ਮੈਡੀਸਨ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕਈ ਵਿਭਾਗਾਂ ‘ਚ ਕੰਮ ਕੀਤਾ। ਉਹ 2003 ‘ਚ ਡਰਬੀਸ਼ਾਇਰ ਰੋਇਲ ਇੰਫਰਮੈਰੀ ਦੇ ਐਮਰਜੈਂਸੀ ਮੈਡੀਸਨ ਵਿਭਾਗ ‘ਚ ਸਲਾਹਕਾਰ ਬਣੇ ਅਤੇ 2006 ‘ਚ ਵਿਭਾਗ ਦੇ ਮੁਖੀ ਬਣ ਗਏ।


Share