ਕੋਰੋਨਾਵਾਇਰਸ ਕਾਰਨ ਇਸ ਵਾਰ ਨਹੀਂ ਹੋਵੇਗਾ ਨੋਬਲ ਪੁਰਸਕਾਰ ਸਮਾਰੋਹ

718
Share

* 1956 ਤੋਂ ਬਾਅਦ ਪਹਿਲੀ ਵਾਰ ਹੋਇਆ ਰੱਦ
ਨਿਊਯਾਰਕ, 24 ਜੁਲਾਈ (ਪੰਜਾਬ ਮੇਲ)-ਦੁਨੀਆਂ ਭਰ ਵਿਚ ਪ੍ਰਸਿੱਧ ਨੋਬਲ ਪੁਰਸਕਾਰ ਸਬੰਧੀ ਸਮਾਰੋਹ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਨਹੀਂ ਹੋਵੇਗਾ। 64 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਨੋਬਲ ਪੁਰਸਕਾਰ ਸਮਾਗਮ ਜੋ ਕਿ ਸਕਾਟਹੋਮ ਸਿਟੀ ਹਾਲ ‘ਚ ਹੁੰਦਾ ਹੈ, ਨੂੰ ਰੱਦ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਸ ਸਾਲ ਨੋਬਲ ਪੁਰਸਕਾਰ ਜੇਤੂਆਂ ਦਾ ਸਿਰਫ਼ ਐਲਾਨ ਹੋਵੇਗਾ ਪਰ 10 ਦਸੰਬਰ ਨੂੰ ਕੋਈ ਰਸਮ ਜਾਂ ਸਮਾਗਮ ਨਹੀਂ ਹੋਵੇਗਾ। ਨੋਬਲ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਹਾਲਾਤ ਬਿਲਕੁਲ ਵੱਖਰੇ ਹਨ। ਹਰੇਕ ਵਿਅਕਤੀ ਨੂੰ ਉਸ ਅਨੁਸਾਰ ਚੱਲਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੋਬਲ ਪੁਰਸਕਾਰ ਦੀ ਰਸਮ 1956 ‘ਚ ਨਹੀਂ ਹੋਈ ਸੀ ਜਦੋਂ ਸੋਵੀਅਤ ਯੂਨੀਅਨ ਨੇ ਹੰਗਰੀ ਉੱਤੇ ਹਮਲਾ ਕੀਤਾ ਸੀ, ਜਿਸ ਕਾਰਨ ਇਹ ਸਮਾਗਮ ਰੱਦ ਕੀਤਾ ਗਿਆ ਸੀ। ਉਸ ਤੋਂ ਬਾਅਦ ਹੁਣ ਇਹ ਨੋਬਲ ਪੁਰਸਕਾਰ ਸਮਾਗਮ ਕੋਰੋਨਾ ਵਾਇਰਸ ਕਾਰਨ ਰੱਦ ਕੀਤਾ ਜਾ ਰਿਹਾ ਹੈ, ਕਿਉਂਕਿ ਕੋਰੋਨਾ ਨੇ ਸਭ ਤੋਂ ਵੱਧ ਤਬਾਹੀ ਵੀ ਅਮਰੀਕਾ ‘ਚ ਮਚਾਈ ਹੋਈ ਹੈ ਅਤੇ ਪੂਰੀ ਦੁਨੀਆਂ ਇਸ ਸਮੇਂ ਕੋਰੋਨਾ ਦੀ ਮਾਰ ਝੱਲ ਰਹੀ ਹੈ।


Share