ਕੋਰੋਨਾਵਾਇਰਸ ਕਾਰਨ ਇਰਾਨ ‘ਚ ਹਰ 10 ਮਿੰਟ ‘ਚ ਹੋ ਰਹੀ 1 ਵਿਅਕਤੀ ਦੀ ਮੌਤ

681
Share

ਤਹਿਰਾਨ, 20 ਮਾਰਚ (ਪੰਜਾਬ ਮੇਲ)- ਇਰਾਨ ‘ਚ ਕੋਰੋਨਾਵਾਇਰਸ ਕਾਰਨ ਹਰ 10 ਮਿੰਟ ਵਿੱਚ 1 ਵਿਅਕਤੀ ਦੀ ਮੌਤ ਹੋ ਰਹੀ ਹੈ, ਜਦੋਂਕਿ ਹਰ ਘੰਟੇ ‘ਚ 50 ਲੋਕ ਇਸ ਵਾਇਰਸ ਦੀ ਚਪੇਟ ‘ਚ ਆ ਰਹੇ ਹਨ। ਇਰਾਨ ‘ਚ ਹੁਣ ਤਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1284 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ‘ਚ ਕੋਰੋਨਾ ਕੰਟਰੋਲ ਵਿਚ ਨਹੀਂ।

ਸਿਹਤ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ, “ਜੋ ਜਾਣਕਾਰੀ ਮਿਲ ਰਹੀ ਹੈ। ਇਰਾਨ ‘ਚ ਹਰ 10 ਮਿੰਟ ‘ਚ ਇੱਕ ਵਿਅਕਤੀ ਮਰ ਰਿਹਾ ਹੈ, ਹਰ ਘੰਟੇ ‘ਚ 50 ਲੋਕ ਵਾਇਰਸ ਦੀ ਚਪੇਟ ‘ਚ ਆ ਰਹੇ ਹਨ।” ਸਰਕਾਰੀ ਅੰਕੜਿਆਂ ਮੁਤਾਬਕ ਹਾਲ ਹੀ ‘ਚ ਹੋਈਆਂ 149 ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1284 ਹੋ ਗਈ ਹੈ। ਬੁੱਧਵਾਰ ਨੂੰ 147 ਜਾਨਾਂ ਗਈਆਂ ਸੀ।

ਦੱਸ ਦੇਈਏ ਕਿ ਇਰਾਨ ਵਿੱਚ ਹੁਣ ਤੱਕ 18,407 ਲੋਕ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ, ਜਦੋਂਕਿ ਪਿਛਲੇ 24 ਘੰਟਿਆਂ ਵਿੱਚ 1,046 ਨਵੇਂ ਕੇਸ ਸਾਹਮਣੇ ਆਏ ਹਨ। ਤਹਿਰਾਨ ਪ੍ਰਾਂਤ ਵਿੱਚ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 137 ਨਵੇਂ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਇਸਫਾਹਨ ਪ੍ਰਾਂਤ ਵਿ’ਚ 108 ਤੇ ਗਿਲਾਨ ਵਿੱਚ 73 ਮਾਮਲੇ ਸਾਹਮਣੇ ਆਏ ਹਨ।

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਸ ਦੀ ਰੋਕਥਾਮ ਲਈ ਕੰਮ ਕਰ ਰਹੇ ਪ੍ਰਸ਼ਾਸਨ ਦਾ ਬਚਾਅ ਕੀਤਾ ਹੈ, ਜਿਸ ਨੇ ਅਜੇ ਤੱਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਡਾਊਨ ਦਾ ਐਲਾਨ ਨਹੀਂ ਕੀਤਾ ਹੈ। ਦੱਸ ਦਈਏ ਕਿ ਇੱਕ 103 ਸਾਲਾ ਔਰਤ ਇਰਾਨ ‘ਚ ਕੋਰੋਨਾ ਪਾਜ਼ੀਟਿਵ ਮਿਲੀ ਸੀ, ਜੋ ਹੁਣ ਇਲਾਜ ਤੋਂ ਬਾਅਦ ਬਿਲਕੁਲ ਠੀਕ ਦੱਸੀ ਜਾ ਰਿਹਾ ਹੈ।


Share