ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ ਪਹਿਲੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਮੌਤਾਂ

663
Share

ਸੈਕਰਾਮੈਂਟੋ, 21 ਜੂਨ (ਪੰਜਾਬ ਮੇਲ)-ਅਮਰੀਕਾ ‘ਚ ਅੱਜ ਤੱਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1 ਲੱਖ 22 ਹਜ਼ਾਰ ਤੋਂ ਵੱਧ ਹੋ ਗਈ ਹੈ। ਇਹ ਗਿਣਤੀ ਪਹਿਲੇ ਵਿਸ਼ਵ ਯੁੱਧ ‘ਚ ਮਾਰੇ ਗਏ ਅਮਰੀਕਨਾਂ ਨਾਲੋਂ ਵਧ ਗਈ ਹੈ। ਪਹਿਲੇ ਵਿਸ਼ਵ ਯੁੱਧ ‘ਚ 1,16,516 ਅਮਰੀਕਨ ਮਾਰੇ ਗਏ ਸਨ। ਇਸ ਸਮੇਂ ਕੋਰੋਨਾਵਾਇਰਸ ਨਾਲ ਪੀੜਤ ਅਮਰੀਕਨਾਂ ਦੀ ਗਿਣਤੀ 23 ਲੱਖ ਤੋਂ ਵੱਧ ਹੈ, ਜਦ ਕਿ ਸਾਢੇ 9 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ‘ਚ ਵੱਡੀ ਪੱਧਰ ਉਪਰ ਸੁਧਾਰ ਹੋਇਆ ਹੈ। ਇਹ ਦਰ ਵਧ ਕੇ 89 ਫੀਸਦੀ ਹੋ ਗਈ ਹੈ। ਇਹ ਖ਼ਬਰ ਰਾਹਤ ਦੇਣ ਵਾਲੀ ਹੈ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਘੱਟ ਕੇ 500 ਤੋਂ ਹੇਠਾਂ ਆ ਗਈ ਹੈ। ਹਾਲਾਂਕਿ ਨਵੇਂ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਪਰ ਨਿਊਯਾਰਕ, ਨਿਊਜਰਸੀ, ਮੈਸਾਚੂਸੈਟਸ, ਇਲੀਨੋਇਸ ਤੇ ਪੈਨਸਿਲਵਾਨੀਆ ਵਰਗੇ ਰਾਜ, ਜਿੱਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ, ਵਿਚ ਕੋਰੋਨਾਵਾਇਰਸ ਫੈਲਣ ਦੀ ਰਫ਼ਤਾਰ ਮੱਧਮ ਗਈ ਹੈ।


Share