ਕੋਰੋਨਾਵਾਇਰਸ ਕਾਰਣ ਕਾਰਟੂਨ ਸੀਰੀਜ਼ ‘ਦ ਯੋਗੀ ਬੀਅਰ ਸ਼ੋਅ’ ਨੂੰ ਆਵਾਜ਼ ਦੇਣ ਵਾਲੀ ਅਭਿਨੇਤਰੀ ਦੀ ਮੌਤ

921

ਲਾਸ ਏਂਜਲਸ, 3 ਅਪ੍ਰੈਲ (ਪੰਜਾਬ ਮੇਲ)- ਹੈਨਾ ਬਾਰਬਰਾ ਕਾਰਟੂਨ ਸੀਰੀਜ਼ ‘ਦ ਯੋਗੀ ਬੀਅਰ ਸ਼ੋਅ’ ਵਿਚ ਸਿੰਡੀ ਬੀਅਰ ਦੀ ਆਵਾਜ਼ ਦੇ ਲਈ ਪਛਾਣੀ ਜਾਣ ਵਾਲੀ ਤਜ਼ਰਬੇਕਾਰ ਜੂਲੀ ਬੇਨੇਟ ਦੀ ਕੋਰੋਨਾਵਾਇਰਸ ਕਾਰਣ 88 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਨ੍ਹਾਂ ਦੇ ਟੈਲੇਂਟ ਏਜੰਟ ਮਾਰਕ ਰੋਗਸ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਬੇਨੇਟ ਦੀ ਲਾਸ ਏਂਜਲਸ ਵਿਚ ਸੇਡਾਰਸ-ਸਿਨਾਈ ਮੈਡੀਕਲ ਸੈਂਟਰ ‘ਚ 31 ਮਾਰਚ ਨੂੰ ਮੌਤ ਹੋ ਗਈ। ਮੈਨਹਟਨ ‘ਚ ਪੈਦਾ ਹੋਈ ਬੇਨੇਟ ਨੇ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਤੋਂ ਤੁਰੰਤ ਬਾਅਦ ਥਿਏਟਰ, ਰੇਡੀਓ ਤੇ ਟੈਲੀਵਿਜ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲ ਹੀ ਵਿਚ ਬੇਨੇਟ ਨੇ ‘ਗਾਰਫੀਲਡ ਐਂਡ ਫ੍ਰੈਂਡਸ’ ਤੇ ‘ਸਪਾਈਡਰ ਮੈਨ: ਦ ਐਨੀਮੇਟਡ ਸੀਰੀਜ਼’ ‘ਚ ਆਪਣੀ ਆਵਾਜ਼ ਦਿੱਤੀ ਸੀ।