ਕੋਰੋਨਾਵਾਇਰਸ: ਈਰਾਨ ਨੇ ਰਿਹਾਅ ਕੀਤੇ 70 ਹਜ਼ਾਰ ਕੈਦੀ

739

ਦੁਬਈ, 10 ਮਾਰਚ (ਪੰਜਾਬ ਮੇਲ)- ਈਰਾਨ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਨਾਲ ਮੁਕਾਬਲੇ ਦੀ ਕੋਸ਼ਿਸ਼ ‘ਚ ਤਕਰੀਬਨ 70 ਹਜ਼ਾਰ ਕੈਦੀਆਂ ਨੂੰ ਅਸਥਾਈ ਤੌਰ ‘ਤੇ ਰਿਹਾਅ ਕਰ ਦਿੱਤਾ ਗਿਆ। ਈਰਾਨ ਦੇ ਸਾਰੇ ਸੂਬਿਆਂ ‘ਚ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਹਨ। ਈਰਾਨ ਦੇ ਨਿਆ ਵਿਭਾਗ ਦੇ ਮੁਖੀ ਇਬ੍ਰਾਹਿਮ ਰੈਸੀ ਨੇ ਸੋਮਵਾਰ ਨੂੰ ਕੈਦੀਆਂ ਨੂੰ ਅਸਥਾਈ ਤੌਰ ‘ਤੇ ਰਿਹਾਅ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਨ੍ਹਾਂ ਕੈਦੀਆਂ ਦੀ ਵਾਪਸੀ ਕਦੋਂ ਹੋਵੇਗੀ। ਕੈਦੀਆਂ ਨੂੰ ਛੱਡੇ ਜਾਣ ਨਾਲ ਸਮਾਜ ਵਿਚ ਡਰ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੋਈ ਅਸੁਰੱਖਿਆ ਪੈਦਾ ਨਹੀਂ ਹੋਵੇਗੀ। ਈਰਾਨੀ ਅਧਿਕਾਰੀਆਂ ਨੇ ਅਸ਼ੰਕਾ ਜਤਾਈ ਹੈ ਕਿ ਆਉਣ ਵਾਲੇ ਦਿਨਾਂ ‘ਚ ਵਾਇਰਸ ਦਾ ਇਨਫੈਕਸ਼ਨ ਹੋਰ ਵੱਧ ਸਕਦਾ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਨਾਲ ਯਾਤਰਾ ਤੋਂ ਬਚਣ ਦੀ ਵੀ ਹਿਦਾਇਤ ਦਿੱਤੀ ਹੈ।
ਇਟਲੀ ਦੀ ਇਕ ਜੇਲ੍ਹ ‘ਚ ਕੋਰੋਨਾਵਾਇਰਸ ਨੂੰ ਲੈ ਕੇ ਲਗਾਈ ਗਈ ਪਾਬੰਦੀਆਂ ਨਾਲ ਗੁੱਸੇ ‘ਚ ਆਏ ਕੈਦੀਆਂ ਨੇ ਕਈ ਸੁਰੱਖਿਆ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਇਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਵਿਚ ਪੁਲਿਸ ਦੀ ਕਾਰਵਾਈ ਵਿਚ 6 ਕੈਦੀਆਂ ਦੀ ਮੌਤ ਹੋ ਗਈ। ਇਟਲੀ ਨੇ ਕੋਰੋਨਾ ‘ਤੇ ਕੰਟਰੋਲ ਦੀ ਕੋਸ਼ਿਸ਼ ਵਿਚ ਐਤਵਾਰ ਨੂੰ ਹੁਕਮ ਜਾਰੀ ਕਰ ਕੈਦੀਆਂ ਅਤੇ ਸੁਰੱਖਿਆ ਗਾਰਡਾਂ ਦੀ ਸਿੱਧੀਆਂ ਮੁਲਾਕਾਤਾਂ ਨੂੰ ਸੀਮਤ ਕਰ ਦਿੱਤਾ ਸੀ।