ਕੋਰੋਨਾਵਾਇਰਸ: ਇਟਲੀ ਦੀ ਅਖਬਾਰ ਨੇ 10 ਪੇਜ਼ਾਂ ‘ਤੇ ਛਾਪੇ ਸ਼ੋਕ ਸਮਾਚਾਰ

455
Share

ਰੋਮ, 18 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਚੀਨ ਤੋਂ ਬਾਅਦ ਜੇਕਰ ਕੋਈ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਤਾਂ ਉਹ ਇਟਲੀ ਹੈ। ਵੱਧਦੇ ਕੋਵਿਡ-19 ਦੇ ਮਾਮਲਿਆਂ ਅਤੇ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੂਰੇ ਦੇਸ਼ ‘ਚ ਲਾਕਡਾਊਨ ਹੋ ਗਿਆ ਹੈ। ਘਾਤਕ ਵਾਇਰਸ ਕਾਰਨ ਇਟਲੀ ‘ਚ ਪਹਿਲਾਂ ਤੋਂ ਹੀ 2000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਐਤਵਾਰ ਨੂੰ ਇਕ ਦਿਨ ਵਿਚ ਹੀ ਦੇਸ਼ ਵਿਚ 368 ਮੌਤਾਂ ਹੋਈਆਂ, ਜਿਹੜੀਆਂ ਇਕ ਦਿਨ ‘ਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਹਨ। ਅਜਿਹੇ ਵਿਚ ਰੁਜ਼ਾਨਾ ਅਖਬਾਰ [email protected] di 2ergamo ਨੇ 13 ਮਾਰਚ ਨੂੰ 10 ਹੋਰ ਪੇਜ਼ ਛਾਪ ਕੇ ਸ਼ੋਕ ਸੰਦੇਸ਼ ਪ੍ਰਕਾਸ਼ਿਤ ਕੀਤੇ ਸਨ।
ਸਥਿਤੀ ਹੁਣ ਹੋਰ ਖਰਾਬ ਹੁੰਦੀ ਜਾ ਰਹੀ ਹੈ। ਇਕ ਟਵਿੱਟਰ ਯੂਜ਼ਰ ਡੇਵਿਡ ਕੈਟੇਰਟਾ ਨੇ ਪੇਪਰ ਦੀ ਇਕ ਵੀਡੀਓ ਪੋਸਟ ਕੀਤੀ, ਜੋ ਇਟਲੀ ਦੇ ਬਰਗਾਮੋ ‘ਚ ਸਥਿਤ ਹੈ। ਕਲਿੱਪ ‘ਚ 2 ਅਖਬਾਰਾਂ ਸਨ, ਇਕ 9 ਫਰਵਰੀ ਦਾ ਅਤੇ ਦੂਜਾ 13 ਮਾਰ ਦਾ। ਇਸ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 9 ਫਰਵਰੀ ‘ਚ ਸ਼ੋਕ ਸੰਦੇਸ਼ ਲਈ ਅਖਬਾਰ ਵਿਚ ਡੇਢ ਪੇਜ਼ ਦਿੱਤੇ ਗਏ ਸਨ। ਉਥੇ ਹੀ 13 ਮਾਰਚ ਨੂੰ ਪ੍ਰਕਾਸ਼ਿਤ ਹੋਈਆਂ ਅਖਬਾਰ ‘ਚ 10 ਫੁੱਲ ਫੁਟੇਜ਼ ਪੇਜ਼ ਇਸ਼ਤਿਹਾਰ ਸਨ।
ਸੋਸ਼ਲ ਮੀਡੀਆ ‘ਤੇ ਯੂਜ਼ਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੁਖੀ ਹੋ ਗਏ। ਉਨ੍ਹਾਂ ਕੁਮੈਂਟਸ ਸੈਕਸ਼ਨ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਕ ਯੂਜ਼ਰ ਨੇ ਲਿੱਖਿਆ ਕਿ ਮੈਨੂੰ ਇਸ ਭਾਈਚਾਰੇ ਲਈ ਬਹੁਤ ਖੇਦ ਹੈ। ਇਕ ਹੋਰ ਯੂਜ਼ਰ ਨੇ ਲਿੱਖਿਆ ਕਿ ਇਹ ਵਿਨਾਸ਼ਕਾਰੀ ਹੈ। ਦੱਸ ਦਈਏ ਕਿ ਦੁਨੀਆਂ ਭਰ ਵਿਚ ਇਸ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 7500 ਤੋਂ ਜ਼ਿਆਦਾ ਹੋ ਗਈ ਹੈ। ਯੂਰਪ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,000 ਹੋ ਗਈ। ਉਥੇ ਹੀ ਫਰਾਂਸ ਨੇ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਸਪੇਨ ਨੇ ਲੋਕਾਂ ਨੂੰ ਕੰਮ ‘ਤੇ ਜਾਣ, ਮੈਡੀਕਲ ਦੇਖਭਾਲ ਹਾਸਲ ਕਰਨ ਜਾਂ ਭੋਜਨ ਖਰੀਦਣ ਤੋਂ ਇਲਾਵਾ ਘਰ ਛੱਡਣ ‘ਤੇ ਪਾਬੰਦੀ ਲਾ ਦਿੱਤੀ ਹੈ।


Share