ਕੋਰੋਨਾਵਾਇਰਸ : ਇਟਲੀ ‘ਚ 24 ਘੰਟਿਆਂ ਦੌਰਾਨ 627 ਲੋਕਾਂ ਦੀ ਮੌਤ

737

ਰੋਮ, 21 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਬੁਰੀ ਤਰ੍ਹਾਂ ਨਾਲ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਉਥੇ ਹੀ ਇਟਲੀ ਅੱਜ 627 ਲੋਕਾਂ ਦੀ ਮੌਤ ਹੋ ਗਈ ਹੈ ਅਤੇ 47021 ਪ੍ਰਭਾਵਿਤ ਹੋ ਗਏ ਹਨ। ਦੱਸ ਦਈਏ ਕਿ ਚੀਨ ਤੋਂ ਬਾਅਦ ਇਟਲੀ ਵਿਚ ਵਾਇਰਸ ਦਾ ਪ੍ਰਕੋਪ ਸਭ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ 6 ਦਿਨਾਂ ਵਿਚ ਸਭ ਤੋਂ ਜ਼ਿਆਦਾ ਦੀ ਮੌਤਾਂ ਦੀ ਗਿਣਤੀ ਇਟਲੀ ਵਿਚ ਦਰਜ ਕੀਤੀ ਗਈ ਹੈ। ਵੀਰਵਾਰ ਨੂੰ 427 ਲੋਕਾਂ ਦੀ ਮੌਤ ਹੋਣ ਨਾਲ ਇਟਲੀ ਨੇ ਚੀਨ ਦੇ ਮੌਤ ਦੇ ਅੰਕਡ਼ਿਆਂ ਨੂੰ ਪਿੱਛੇ ਛੱਡ ਦਿੱਤਾ ਸੀ। ਅੱਜ ਇਟਲੀ ਵਿਚ ਹੋਈਆਂ ਮੌਤਾਂ ਕਾਰਨ ਇਸ ਦਾ ਅੰਕਡ਼ਾ 4032 ਤੱਕ ਪਹੁੰਚ ਗਿਆ। ਉਥੇ ਹੀ ਪੂਰੇ ਯੂਰਪ ਵਿਚ ਵੀ ਮੌਤਾਂ 5000 ਤੋਂ ਵੀ ਜ਼ਿਆਦਾ ਹੋ ਗਈਆਂ ਹਨ, ਜਿਹਡ਼ਾ ਕਿ ਇਕ ਚਿੰਤਾ ਦਾ ਵਿਸ਼ਾ ਹੈ।

ਕੋਰੋਨਾਵਾਇਰਸ ਕਾਰਨ ਚੀਨ ਤੋਂ ਬਾਅਦ ਇਟਲੀ ਵਿਚ ਸਭ ਤੋਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਅੱਜ ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਬੀਤੇ ਕੁਝ ਦਿਨਾਂ ਵਿਚ ਇੰਨੀਆਂ ਮੌਤਾਂ ਕਾਰਨ ਯੂਰਪ, ਏਸ਼ੀਆ ਨੂੰ ਇਸ ਅੰਕਡ਼ਾ ਵਿਚ ਪਿੱਛੇ ਛੱਡ ਗਿਆ ਹੈ। ਉਥੇ ਦੂਜੇ ਪਾਸੇ ਸਪੇਨ ਵਿਚ ਵਾਇਰਸ ਨੇ ਕਹਿਰ ਠਾਇਆ ਹੋਇਆ ਹੈ। ਸਪੇਨ ਵਿਚ ਅੱਜ 210 ਮੌਤਾਂ ਹੋਣ ਨਾਲ ਅੰਕਡ਼ਾ 1100 ਤੋਂ ਪਾਰ ਪਹੁੰਚ ਗਿਆ ਅਤੇ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 20,000 ਤੋਂ ਜ਼ਿਆਦਾ ਹੋ ਗਈ ਹੈ।