ਕੋਰੋਨਾਵਾਇਰਸ: ਆਈ.ਸੀ.ਸੀ. ਵੱਲੋਂ ਟੀ-20 ਵਿਸ਼ਵ ਕੱਪ ਲਈ ਬਣਾਈ ਜਾ ਰਹੀ ਹੈ ਐਮਰਜੈਂਸੀ ਯੋਜਨਾ

1030
Share

ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)-ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਮੁੱਖ ਕਾਰਜਕਾਰੀਆਂ (ਸੀ.ਈ.ਸੀ.) ਨੇ ਦੁਨੀਆ ਭਰ ‘ਚ ਖੇਡ ਗਤੀਵਿਧੀਆਂ ਠੱਪ ਕਰਨ ਵਾਲੀ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਆਪਣੇ ਭਵਿੱਖ ਦੇ ਦੌਰਾ ਪ੍ਰੋਗਰਾਮ (ਐੱਫ.ਟੀ.ਪੀ.) ‘ਚ 2023 ਤੱਕ ਬਦਲਾਅ ਕਰਨ ‘ਤੇ ਵੀਰਵਾਰ ਨੂੰ ਸਰਬਸੰਮਤੀ ਨਾਲ ਸਹਿਮਤੀ ਜਤਾਈ। ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ਨੂੰ ਲੈ ਕੇ ਅਹਿਮ ਫੈਸਲਾ ਕੀਤਾ। ਆਈ.ਸੀ.ਸੀ. ਬੈਠਕ ਟੈਲੀਕਾਨਫ੍ਰੈਂਸ ਦੇ ਜਰੀਏ ਹੋਈ ਜਿਸ ‘ਚ ਫੈਸਲਾ ਕੀਤਾ ਗਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਪ੍ਰਸਤਾਵਿਤ ਵਨ ਡੇ ਲੀਗ ਦਾ ਫੈਸਲਾ ਬਾਅਦ ‘ਚ ਲਿਆ ਜਾ ਸਕਦਾ ਹੈ। ਵਨ ਡੇ ਲੀਗ ਜੂਨ ‘ਚ ਸ਼ੁਰੂ ਹੋਣੀ ਹੈ।
ਆਈ.ਸੀ.ਸੀ. ਨੇ ਬਿਆਨ ‘ਚ ਕਿਹਾ ਕਿ ਇਸ ‘ਤੇ ਸਹਿਮਤੀ ਬਣੀ ਕਿ ਕੋਵਿਡ-19 ਮਹਾਮਾਰੀ ਕਾਰਨ ਰੁਕਾਵਟ ਭਵਿੱਖ ਦੇ ਟੂਰ (ਐੱਫ.ਟੀ.ਪੀ.) 2023 ਤੱਕ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਤੇ ਜਿੰਨੇ ਵੀ ਕ੍ਰਿਕਟ ਟੂਰਨਾਮੈਂਟ ਮੁਅੱਤਲ ਹੋਏ ਹਨ, ਉਨ੍ਹਾਂ ਨੂੰ ਫਿਰ ਤੋਂ ਆਯੋਜਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇੰਗਲੈਂਡ ਦਾ ਸ਼੍ਰੀਲੰਕਾ ਦੌਰਾ ਤੇ ਨਿਊਜ਼ੀਲੈਂਡ ਦਾ ਆਸਟਰੇਲੀਆ ਦੌਰਾ ਵਿਚ ਹੀ ਰੱਦ ਕਰਨਾ ਪਿਆ ਸੀ। ਪਾਕਿਸਤਾਨ ਤੇ ਵੈਸਟਇੰਡੀਜ਼ ਦੇ ਇਸ ਸਾਲ ਇੰਗਲੈਂਡ ਦੌਰਿਆਂ ਨੂੰ ਲੈ ਕੇ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਟੀ-20 ਵਿਸ਼ਵ ਕੱਪ ਦੇ ਲਈ ਬਣਾਈ ਜਾ ਰਹੀ ਹੈ ਐਮਰਜੈਂਸੀ ਯੋਜਨਾ
ਪਤਾ ਲੱਗਿਆ ਹੈ ਕਿ ਅਕਤੂਬਰ-ਨਵੰਬਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਐਮਰਜੈਂਸੀ ਯੋਜਨਾ ਬਣਾਈ ਜਾ ਰਹੀ ਹੈ। ਆਈ.ਸੀ.ਸੀ. ਨੇ ਕਿਹਾ ਕਿ ਆਈ.ਈ.ਸੀ. ਨੂੰ ਆਈ.ਸੀ.ਸੀ. ਦੀ ਗਲੋਬ ਪ੍ਰਤੀਯੋਗਿਤਾਵਾਂ ਦੇ ਲਈ ਐਮਰਜੈਂਸੀ ਯੋਜਨਾਵਾਂ ਤੋਂ ਜਾਣੂ ਕਰਵਾਇਆ। ਇਨ੍ਹਾਂ ਮੁਕਾਬਲਿਆਂ ‘ਚ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2020 ਤੇ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2021 ਸ਼ਾਮਲ ਹਨ।


Share