ਕੋਰੋਨਾਵਾਇਰਸ : ਅਮਰੀਕਾ ਵਿਚ ਮਹਾਮਾਰੀ ਨੇ ਦੂਜਾ ਹਮਲਾ

650
Share

ਵਾਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਕੁਝ ਦੇਸ਼ ਇਸ ਦੀ ਮਾਰ ਨਾਲ ਬੁਰੀ ਤਰ੍ਹਾਂ ਨਾਲ ਨਜਿੱਠ ਰਹੇ ਹਨ, ਤਾਂ ਕੁਝ ਹਜ਼ਾਰਾਂ ਜਾਨ ਗੁਆਉਣ ਤੋਂ ਬਾਅਦ ਉਭਰਣ ਵਿਚ ਲੱਗੇ ਹਨ। ਅਮਰੀਕਾ ਜਿਹੇ ਕੁਝ ਦੇਸ਼ ਅਜਿਹੇ ਵੀ ਹਨ, ਜੋ ਇਸ ਦੀ ਪਹਿਲੀ ਮਾਰ ਤੋਂ ਹੀ ਨਹੀਂ ਉਭਰੇ ਹਨ ਅਤੇ ਉਨਾਂ ‘ਤੇ ਇਸ ਮਹਾਮਾਰੀ ਨੇ ਦੂਜਾ ਹਮਲਾ ਕਰ ਦਿੱਤਾ ਹੈ। ਅਮਰੀਕਾ ਵਿਚ ਜੁਲਾਈ ਵਿਚ ਕੋਰੋਨਾਵਾਇਰਸ ਦੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਹਨ, ਉਹ ਬੇਹੱਦ ਡਰਾਉਣ ਵਾਲੇ ਹਨ। ਦੁਨੀਆ ਦੀ ਮਹਾਸ਼ਕਤੀ ਅਖਵਾਉਣ ਵਾਲੇ ਇਸ ਦੇਸ਼ ਵਿਚ ਹੁਣ ਕਰੀਬ 31 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਤਾਜ਼ਾ ਟ੍ਰੈਂਡਸ ਦੇਖ ਲੱਗ ਰਿਹਾ ਹੈ ਕਿ 4-5 ਮਹੀਨੇ ਵਿਚ ਹੀ ਇਹ ਗਿਣਤੀ ਵਧ ਕੇ ਇਕ ਕਰੋੜ ਪਹੁੰਚ ਸਕਦੀ ਹੈ। ਅਜਿਹਾ ਲੱਗਣ ਦਾ ਕੋਈ ਵਿਗਿਆਨਕ ਕਾਰਨ ਹੈ ਜਾਂ ਇਹ ਸਿਰਫ ਅਨੁਮਾਨ ਹੈ। ਕੋਰੋਨਾਵਾਇਰਸ ‘ਤੇ ਨਜ਼ਰ ਰੱਖ ਵਾਲੀ ਵੈੱਬਸਾਈਟ ਵਰਲਡੋਮੀਟਰ ਮੁਤਾਬਕ ਅਮਰੀਕਾ ਵਿਚ 8 ਜੁਲਾਈ ਤੱਕ 31.58 ਲੱਖ ਮਾਮਲੇ ਹੋ ਚੁੱਕੇ ਹਨ। ਇਸ ਦੇਸ਼ ਵਿਚ ਹੀ ਸਭ ਤੋਂ ਜ਼ਿਆਦਾ ਮੌਤਾਂ (1.35 ਲੱਖ) ਹੋਈਆਂ ਹਨ। ਦੁਨੀਆ ਵਿਚ ਇਸ ਵੇਲੇ 1.21 ਕਰੋੜ ਮਾਮਲੇ ਹਨ 5.50 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੁਨੀਆ ਵਿਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਮਲੇ ਬ੍ਰਾਜ਼ੀਲ ਅਤੇ ਫਿਰ ਭਾਰਤ ਵਿਚ ਹਨ। ਬ੍ਰਾਜ਼ੀਲ ਵਿਚ ਹੁਣ ਤੱਕ 17.16 ਲੱਖ ਅਤੇ ਭਾਰਤ ਵਿਚ 7.70 ਲੱਖ ਲੋਕ ਕੋਵਿਡ-19 ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਭਾਰਤ ਵਿਚ 21 ਹਜ਼ਾਰ ਅਤੇ ਬ੍ਰਾਜ਼ੀਲ ਵਿਚ 68 ਹਜ਼ਾਰ ਲੋਕ ਇਸ ਮਹਾਮਾਰੀ ਕਾਰਨ ਮਾਰੇ ਜਾ ਚੁੱਕੇ ਹਨ।


Share