ਕੋਰੋਨਾਵਾਇਰਸ: ਅਮਰੀਕਾ ਨੇ 127 ਦੇਸ਼ਾਂ ਦੇ 71 ਹਜ਼ਾਰ ਤੋਂ ਵਧੇਰੇ ਅਮਰੀਕੀਆਂ ਨੂੰ ਉਨ੍ਹਾਂ ਦੇ ਦੇਸ਼ ਪਹੁੰਚਾਇਆ

888
Share

-ਭਾਰਤ-ਪਾਕਿ ਨਾਗਰਿਕਾਂ ਨੇ ਵੀ ਕੀਤੀ ਮੰਗ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਦੇ ਖੌਫ ਕਾਰਨ ਵਿਦੇਸ਼ਾਂ ਵਿਚ ਰਹਿ ਰਹੇ ਜ਼ਿਆਦਾਤਰ ਲੋਕ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ। ਇਸ ਮੰਗ ਦੇ ਤਹਿਤ ਅਮਰੀਕਾ ਨੇ 127 ਦੇਸ਼ਾਂ ਦੇ 71,000 ਤੋਂ ਵਧੇਰੇ ਅਮਰੀਕੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹੁਣ ਇਸ ਸੰਬੰਧ ‘ਚ ਸਭ ਤੋਂ ਵੱਧ ਪੈਂਡਿੰਗ ਅਪੀਲਾਂ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀਆਂ ਹਨ। ਵਿਦੇਸ਼ ਵਿਭਾਗ ਨੇ ਬੁਲਾਰੇ ਮੋਰਗਨ ਓਰਟਾਗਸ ਨੇ ਪੱਤਰਕਾਰਾਂ ਨੂੰ ਕਿਹਾ, ”ਹੁਣ ਤੱਕ ਅਸੀਂ 71,538 ਅਮਰੀਕੀਆਂ ਦੀ ਸੂਚੀ ਵਾਲੇ ਲੋਕਾਂ ਨੂੰ 29 ਜਨਵਰੀ ਤੋਂ 127 ਦੇਸ਼ਾਂ ਵਿਚ ਖੇਤਰਾਂ ਦੀਆਂ 350 ਉਡਾਣਾਂ ਵਿਚ ਬਿਠਾ ਕੇ ਉਨ੍ਹਾਂ ਦੇ ਦੇਸ਼ ਭੇਜ ਚੁੱਕੇ ਹਾਂ।”
ਕੌਂਸਲਰ ਅਫੇਅਰਜ਼ ਦੇ ਰਾਜ ਦੇ ਪ੍ਰਧਾਨ ਸਹਾਇਕ ਸਕੱਤਰ ਇਯਾਨ ਬ੍ਰਾਉਨਲੀ ਨੇ ਕਿਹਾ, ”ਅਸੀਂ ਹਾਲੇ ਵੀ ਦੱਖਣ ਅਤੇ ਮੱਧ ਏਸ਼ੀਆ ਖੇਤਰ ਵਿਚ ਵਿਸ਼ੇਸ਼ ਰੂਪ ਨਾਲ ਭਾਰਤ ਅਤੇ ਪਾਕਿਸਤਾਨ ‘ਚ ਵਾਪਸੀ ਵਿਚ ਮਦਦ ਦੀ ਅਪੀਲ ਕਰਨ ਵਾਲੇ ਅਮਰੀਕੀ ਨਾਗਰਿਕਾਂ ਦੀ ਸਭ ਤੋਂ ਵੱਡੀ ਗਿਣਤੀ ਦੇਖ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿਚ ਆਉਣ ਵਾਲੇ ਸਾਡੇ ਕੋਲ ਯਾਤਰੀ ਅਨੁਸੂਚੀ ‘ਤੇ ਲੱਗਭਗ 4,000 ਲੋਕਾਂ ਦੇ ਨਾਲ ਇਕ ਪਾਸੇ 63 ਉਡਾਣਾਂ ਹਨ ਅਤੇ ਅਸੀਂ ਅਗਲੇ ਹਫਤੇ ਜਾਂ ਕੁਝ ਸਮੇਂ ‘ਚ ਉਨ੍ਹਾਂ ਸਾਰੇ ਲੋਕਾਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ।
ਉੱਥੇ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਵੱਲੋਂ ਵਾਪਸ ਲਿਆਏ ਜਾਣ ਵਾਲਿਆਂ ਦੀ ਸੂਚੀ ਹਾਲੇ ਬਹੁਤ ਸਪੱਸ਼ਟ ਨਹੀਂ ਹੈ ਕਿਉਂਕਿ ਉਨ੍ਹਾਂ ਵਿਚੋਂ ਕਈ ਆਖਰੀ ਸਮੇਂ ਵਿਚ ਮਨ੍ਹਾਂ ਕਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਹਾਲੇ ਵੀ ਦੁਨੀਆਂ ਭਰ ‘ਚ ਕਰੂਜ਼ ਦੇ ਕੁਝ ਜਹਾਜ਼ਾਂ ਨੂੰ ਅਮਰੀਕੀ ਨਾਗਰਿਕ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਟ੍ਰੈਕ ਕਰ ਰਿਹਾ ਹੈ। ਉਨ੍ਹਾਂ ਜਹਾਜ਼ਾਂ ਵਿਚੋਂ ਕੁਝ ਹਾਲੇ ਵੀ ਡੌਕਿੰਗ ਇਜਾਜ਼ਤ ਦੀ ਤਲਾਸ਼ ਕਰ ਰਹੇ ਹਨ ਅਤੇ ਹੋਰਾਂ ਨੇ ਡੌਕ ਕੀਤਾ ਹੈ। ਅਸੀਂ ਹੁਣ ਸੀ.ਡੀ.ਸੀ., ਕਰੂਜ਼ ਕੰਪਨੀਆਂ ਅਤੇ ਵਿਦੇਸ਼ੀ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਤਾਂ ਜੋ ਉਨ੍ਹਾਂ ਕਰੂਜ਼ ਮੈਂਬਰਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾ ਸਕੇ। ਬ੍ਰਾਊਨਲੀ ਨੇ ਕਿਹਾ ਕਿ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ‘ਤੇ ਬਰੀਕੀ ਨਾਲ ਨਜ਼ਰ ਰੱਖੇ ਹੋਏ ਹਾਂ ਅਤੇ ਜਿੱਥੇ ਵੀ ਕੋਈ ਉਚਿਤ ਕਦਮ ਚੁੱਕਣੇ ਹੋਣਗੇ, ਅਸੀਂ ਮਦਦ ਕਰਾਂਗੇ।


Share