ਕੋਰੋਨਾਵਾਇਰਸ : ਅਮਰੀਕਾ ‘ਚ ਇਕ ਦਿਨ ਵਿਚ 1200 ਮੌਤਾਂ

770
Share

ਵਾਸ਼ਿੰਗਟਨ, 30 ਮਈ (ਪੰਜਾਬ ਮੇਲ)-ਅਮਰੀਕਾ ਦੁਨੀਆ ‘ਚ ਕੋਰੋਨਾਵਾਇਰਸ ਦਾ ਕੇਂਦਰ ਬਣ ਗਿਆ ਹੈ। ਇੱਥੇ ਮਹਾਮਾਰੀ ਲਗਾਤਾਰ ਡਰਾਉਣੇ ਰੂਪ ਧਾਰਨ ਕਰ ਰਿਹਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਯੂਐਸ ਵਿਚ 25,069 ਨਵੇਂ ਕੇਸ ਸਾਹਮਣੇ ਆਏ ਅਤੇ 1,212 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਦਿਨ ਪਹਿਲਾਂ ਅਮਰੀਕਾ ‘ਚ 22,658 ਨਵੇਂ ਕੇਸ ਆਏ ਸੀ ਅਤੇ 1,223 ਲੋਕਾਂ ਦੀ ਮੌਤ ਹੋਈ ਸੀ। ਇੱਥੇ ਕੋਰੋਨਾ ਤੋਂ ਤਕਰੀਬਨ 18 ਲੱਖ ਪ੍ਰਭਾਵਿਤ ਹਨ। ਨਿਊ-ਯਾਰਕ, ਨਿਊ-ਜਰਸੀ, ਕੈਲੀਫੋਰਨੀਆ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਵਰਲਡਮੀਟਰ ਮੁਤਾਬਕ, ਸ਼ਨੀਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 17 ਲੱਖ 93 ਹਜ਼ਾਰ ਹੋ ਗਈ ਹੈ। ਇਸ ਦੇ ਨਾਲ ਹੀ 104,542 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 5 ਲੱਖ 19 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ। ਅਮਰੀਕਾ ਦੇ ਨਿਊ-ਯਾਰਕ ਸਿਟੀ ਵਿਚ ਸਭ ਤੋਂ ਵੱਧ 377,714 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊ-ਯਾਰਕ ਵਿਚ ਹੀ 29,751 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਨਿਊ-ਜਰਸੀ ਵਿਚ 160,391 ਕੋਰੋਨਾ ਮਰੀਜ਼ਾਂ ਚੋਂ 11,536 ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਤ ਹੋਏ ਹਨ।
ਟਰੰਪ ਨੇ ਕਿਹਾ, ” ਚੀਨ WHO ਨੂੰ ਇੱਕ ਸਾਲ ਵਿੱਚ 40 ਮਿਲੀਅਨ ਲੱਖ ਡਾਲਰ ਦੇਣ ਦੇ ਬਾਵਜੂਦ ਨਿਯੰਤਰਣ ਵਿੱਚ ਰੱਖਦਾ ਹੈ, ਜਦੋਂਕਿ ਅਮਰੀਕਾ ਇੱਕ ਸਾਲ ਵਿੱਚ ਕਰੀਬ 450 ਮਿਲੀਅਨ ਡਾਲਰ ਦਿੰਦਾ ਹੈ। ਡਬਲਯੂਐਚਓ ਦੁਆਰਾ ਸੁਧਾਰਾਂ ਬਾਰੇ ਕੀਤੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਗਈਆਂ, ਇਸ ਲਈ ਅਮਰੀਕਾ ਡਬਲਯੂਐਚਓ ਨਾਲ ਆਪਣੇ ਸਬੰਧ ਤੋੜ ਰਿਹਾ ਹੈ।


Share