ਕੋਰੋਨਵਾਇਰਸ : ਮੇਰਠ ‘ਚ ਇਕੋ ਪਰਿਵਾਰ ਦੇ 5 ਲੋਕਾਂ ਦਾ ਟੈਸਟ ਪਾਜ਼ੀਟਿਵ

693

ਮੇਰਠ, 29 ਮਾਰਚ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕੋਰੋਨਵਾਇਰਸ ਇਨਫੈਕਟਡ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।ਮਿਲੀ ਜਾਣਕਾਰੀ ਅਨੁਸਾਰ ਹਾਲ ਹੀ ਮਹਾਰਾਸ਼ਟਰ ਤੋਂ ਵਾਪਸ ਪਰਤਿਆ ਇਕ ਸ਼ਖਸ ਕੋਰੋਨਾਵਾਇਰਸ ਨਾਲ ਇਨਫੈਕਟਡ ਮਿਲਿਆ ਹੈ। ਇਸ ਸ਼ਖਸ ਦੇ ਪਰਿਵਾਰ ‘ਚ ਪਤਨੀ ਸਮੇਤ 3 ਹੋਰ ਲੋਕ ਦਾ ਵੀ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਸਿਹਤ ਵਿਭਾਗ ਨੇ ਸ਼ਖਸ ਦੇ 50 ਹੋਰ ਰਿਸ਼ਤੇਦਾਰਾਂ ਅਤੇ ਸੰਪਰਕ ‘ਚ ਆਏ ਲੋਕਾਂ ਨੂੰ ਵੀ ਆਈਸੋਲੇਟ ਕਰ ਕੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ‘ਚੋਂ 35 ਲੋਕਾਂ ਨੂੰ ਸੁਭਾਰਤੀ ਹਸਪਤਾਲ ਅਤੇ 15 ਲੋਕਾਂ ਨੂੰ ਲਾਲਾ ਲਾਜਪਤ ਰਾਏ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਮੇਰਠ ਦੇ ਸੀ.ਐੱਮ.ਓ ਡਾਕਟਰ ਰਾਜਕੁਮਾਰ ਨੇ ਦੱਸਿਆ ਹੈ ਕਿ ਇਹ ਵਿਅਕਤੀ ਟ੍ਰੇਨ ‘ਚ ਬੈਠ ਕੇ ਅਮਰਾਵਤੀ ਤੋਂ ਮੇਰਠ ਆਇਆ ਸੀ। ਆਉਂਦੇ ਹੋਏ ਰਸਤੇ ‘ਚ ਇਸ ਨੇ ਕਈ ਹੋਰ ਲੋਕਾਂ ਨੂੰ ਵੀ ਇਨਫੈਕਟਡ ਕੀਤਾ ਹੋਵੇਗਾ। ਇਸ ਤੋਂ ਇਲਾਵਾ ਇਨਫੈਕਟਡ ਵਿਅਕਤੀ ਮੇਰਠ ‘ਚ ਇਕ ਵਿਆਹ ਸਮਾਰੋਹ ‘ਚ ਵੀ ਸ਼ਾਮਲ ਹੋਇਆ ਸੀ। ਇਸ ਸ਼ਖਸ ਨੇ ਮਸਜਿਦ ‘ਚ ਨਮਾਜ਼ ਵੀ ਪੜ੍ਹੀ ਸੀ।

ਸੀ.ਐੱਮ.ਓ. ਨੇ ਇਸ ਸ਼ਖਸ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦੀ ਛਾਣਬੀਣ ਲਈ ਆਪਣੀ ਸਰਵੀਲਾਂਸ ਟੀਮ ਨੂੰ ਲਗਾਇਆ ਹੈ। ਸਾਰਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਭਰਤੀ ਕੀਤੇ ਗਏ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਨਹੀਂ ਹੈ। ਇਸ ਤੋਂ ਇਲਾਵਾ ਸਾਰੇ 50 ਲੋਕਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਾਜ਼ੀਟਿਵ ਮਿਲਣ ‘ਤੇ ਇਲਾਜ ਕੀਤਾ ਜਾਵੇਗਾ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਵੇਗੀ ਉਨ੍ਹਾਂ ਨੂੰ ਆਉਣ ਵਾਲੇ 14 ਦਿਨਾਂ ਤੱਕ ਹੋਮ ਕੁਆਰੰਟੀਨ ਕੀਤਾ ਜਾਵੇਗਾ।