ਕੋਰੋਨਵਾਇਰਸ ਦਾ ਕਹਿਰ : ਅਮਰੀਕਾ ‘ਚ 24 ਘੰਟਿਆਂ ‘ਚ 100 ਤੋਂ ਵੱਧ ਮੌਤਾਂ

691
Share

ਵਾਸ਼ਿੰਗਟਨ,  23 ਮਾਰਚ (ਪੰਜਾਬ ਮੇਲ)-  ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਅੰਕੜਿਆਂ ਨੂੰ ਬਰਕਰਾਰ ਰੱਖਣ ਵਾਲੀ ਵੈੱਬਸਾਈਟ ਵੱਲਡਰੋਮੀਟਰ ਮੁਤਾਬਕ ਐਤਵਾਰ ਸ਼ਾਮ ਤੱਕ ਕੈਂਟੌਕੀ ਤੋਂ ਰਿਪਬਲੀਕਨ ਸੰਸਦ ਮੈਂਬਰ ਰੈਂਡ ਪੌਲ ਸਮੇਤ 33,546 ਵਿਅਕਤੀ ਕੋਰੋਨ-ਵਾਇਰਸ ਨਾਲ ਸੰਕਰਮਿਤ ਹੋਏ ਸੀ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 419 ਹੋ ਗਈ ਹੈ।

ਇਸ ਦੌਰਾਨ ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ‘ਚ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੀ ਪਛਾਣ ਕੋਰਨਾਵਾਇਰਸ ਨਾਲ ਪ੍ਰਭਾਵਤ ਸ਼ਹਿਰਾਂ ਵਜੋਂ ਕੀਤੀ। ਰਾਸ਼ਟਰਪਤੀ ਨੇ ਨਿਊਯਾਰਕ ‘ਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਵੀ ਪ੍ਰਵਾਨਗੀ ਦਿੱਤੀ।

ਟਰੰਪ ਨੇ ਕਿਹਾ ਕਿ ਉਸਨੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਥਾਂਵਾਂ ‘ਤੇ ਐਮਰਜੈਂਸੀ ਮੈਡੀਕਲ ਸੈਂਟਰ ਸਥਾਪਤ ਕਰਨ ਦੇ ਆਦੇਸ਼ ਦਿੱਤੇ ਹਨ। ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ‘ਚ ਅੱਠ ਮੈਡੀਕਲ ਸੈਂਟਰਾਂ ‘ਚ 2000 ਬੈੱਡ ਹੋਣਗੇ, ਜਦੋਂ ਕਿ ਨਿਊ ਯਾਰਕ ਅਤੇ ਵਾਸ਼ਿੰਗਟਨ ਸਟੇਟ ‘ਚ ਚਾਰ ਮੈਡੀਕਲ ਸੈਂਟਰ ਹੋਣਗੇ, ਜਿਨ੍ਹਾਂ ‘ਚ 1000-1000 ਬੈੱਡ ਹੋਣਗੇ।

ਅਮਰੀਕਾ ਦਾ ਕੀ ਹੈ ਹਾਲ ?

  • ਅਮਰੀਕਾ ‘ਚ 457 ਲੋਕਾਂ ਦੀ ਮੌਤ
  • 35,060 ਮਾਮਲਿਆਂ ‘ਚ ਪੁਸ਼ਟੀ
  • ਨਿਊਯਾਰਕ ‘ਚ 114 ਲੋਕਾਂ ਦੀ ਮੌਤ
  • ਵਾਸ਼ਿੰਗਟਨ ‘ਚ 94 ਲੋਕਾਂ ਦੀ ਮੌਤ
  • ਕੈਲੇਫ਼ੋਰਨੀਆ ‘ਚ 28 ਲੋਕਾਂ ਦੀ ਮੌਤ

Share