ਕੋਰਾਨਾ ਵਾਇਰਸ : ਕੈਨੇਡਾ ‘ਚ ਮਰੀਜ਼ਾਂ ਦੀ ਗਿਣਤੀ 1 ਲੱਖ ਪਾਰ

603
Share

ਓਟਾਵਾ, 19 ਜੂਨ (ਪੰਜਾਬ ਮੇਲ)-  ਕੋਰਾਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਅਜੇ ਵੀ ਜਾਰੀ ਹੈ। ਕੁਝ ਦੇਸ਼ ਹਨ ਜਿਨ੍ਹਾਂ ਨੇ ਬਹੁਤ ਹੱਦ ਤੱਕ ਇਸ ਬੀਮਾਰੀ ‘ਤੇ ਕਾਬੂ ਕਰ ਲਿਆ ਹੈ। ਉਥੇ ਹੀ ਅਮਰੀਕਾ ਸਣੇ ਕੁਝ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਵਿਚ ਮਹਾਮਾਰੀ ਦੇ ਮਾਮਲੇ ਘੱਟਣੇ ਸ਼ੁਰੂ ਹੋ ਰਹੇ ਹਨ। ਇਸੇ ਦੌਰਾਨ ਕੈਨੇਡਾ ਦੇ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾਰ ਕਰ ਗਈ ਹੈ।

ਇਸ ਦੌਰਾਨ ਕੁਝ ਸਿਹਤ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਵਿਚ ਭਾਵੇਂ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਚੁਣੌਤੀਆਂ ਅਜੇ ਬਾਕੀ ਹਨ। ਵਿਭਾਗ ਨੇ ਇਸ ਦੌਰਾਨ ਇਹ ਕਬੂਲ ਕੀਤਾ ਕਿ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਦੇਸ਼ ਵਿਚ ਇਸ ਜਾਨਵੇਲਾ ਵਾਇਰਸ ਕਾਰਣ ਇੰਨੀਂ ਤੇਜ਼ੀ ਨਾਲ ਮੌਤਾਂ ਹੋਣਗੀਆਂ। ਕੈਨੇਡਾ ਦੇ 10 ਸੂਬਿਆਂ ਨੇ ਹੌਲੀ-ਹੌਲੀ ਆਪਣੇ ਕਾਰੋਬਾਰ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਪਰ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਮਾਂਟੇਰੀਅਲ ਤੇ ਟੋਰਾਂਟੋ ਵਿਚ ਪਾਬੰਦੀਆਂ ਅਜੇ ਜਾਰੀ ਹਨ।

ਕੈਨੇਡਾ ਦੀ ਸਰਕਾਰ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1,00,220 ਹੋ ਗਏ ਹਨ ਤੇ 8,300 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੈਨੇਡਾ ਦੇ ਕਿਊਬਿਕ ਤੇ ਓਨਟਾਰੀਓ ਸਭ ਤੋਂ ਵਧੇਰੇ ਪ੍ਰਭਾਵਿਤ ਸੂਬੇ ਹਨ, ਜਿਨ੍ਹਾਂ ਵਿਚ ਲੜੀਵਾਰ 54,383 ਤੇ 32,917 ਮਾਮਲੇ ਸਾਹਮਣੇ ਆਏ ਹਨ ਤੇ ਲੜੀਵਾਰ 5,340 ਤੇ 2,553 ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Share