ਕੋਰਨਾ ਵਾਇਰਸ : ਜਰਮਨੀ ਵਿਚ 20 ਦਸੰਬਰ ਤੱਕ ਵਧਾਇਆ ਲੌਕਡਾਊਨ

476
Share

ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)- ਦੁਨੀਆ ਵਿਚ ਵਧਦੇ ਕੋਰੋਨਾ ਦੇ ਕਹਿਰ ਦੇ ਵਿਚ ਜਰਮਨੀ ਨੇ 20 ਦਸੰਬਰ ਤੱਕ ਦੇ ਲਈ ਲੌਕਡਾਊਨ ਵਧਾ ਦਿੱਤਾ ਹੈ। ਸੋਸ਼ਲ ਕੰਟੈਕਟ ਨੂੰ ਲੈ ਕੇ ਜਾਰੀ ਪਾਬੰਦੀਆਂ ਨੂੰ ਜਨਵਰੀ ਤੱਕ ਦੇ ਲਈ ਵਧਾਇਆ ਜਾ ਸਕਦਾ ਹੈ। ਫੈਡਰਲ ਸਟੇਟ ਦੇ ਮਨਿਸਟਰ-ਪ੍ਰੈਜ਼ੀਡੈਂਟ ਦੇ ਨਾਲ ਮੀਟਿੰਗ ਤੋਂ ਬਾਅਦ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਚਾਂਸਲਰ ਐਂਜੇਲਾ ਮਰਕੇਲ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਗੱਲ ‘ਤੇ ਚਰਚਾ ਹੋਈ ਕਿ ਜੇਕਰ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਨਹੀਂ ਆਈ ਤਾਂ ਅਸੀਂ ਪਾਬੰਦੀਆਂ ਨੂੰ ਜਨਵਰੀ ਦੀ ਸ਼ੁਰੂਆਤ ਤੱਕ ਵਧਾ ਸਕਦੇ ਹਾਂ। ਜਰਮਨੀ ਵਿਚ ਹੁਣ ਕੁਲ 9.83 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦ ਕਿ ਕਰੀਬ 15 ਹਜ਼ਾਰ ਲੋਕਾਂ ਦੀ ਇਸ ਕਾਰਨ ਮੌਤ ਵੀ ਹੋ ਚੁੱਕੀ ਹੈ। ਯੂਨਾਈਟਿਡ ਕਿੰਗਡਮ ਵਿਚ 5 ਮਈ ਤੋਂ ਬਾਅਦ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ 696 ਮੌਤਾਂ ਦਰਜ ਕੀਤੀਆਂ ਗਈਆਂ।
ਦੁਨੀਆ ਭਰ ਵਿਚ ਹੁਣ ਤੱਕ 6.07 ਕਰੋੜ ਤੋਂ ਜਿਆਦਾ ਲੋਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ 4.20 ਕਰੋੜ ਲੋਕ ਠੀਕ ਹੋ ਚੁੱਕੇ ਹਨ। ਜਦ ਕਿ 14.26 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ 1.72 ਕਰੋੜ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਬਰਤਾਨੀਆ ਵਿਚ ਕੋਰਨਾ ਕਾਰਨ ਪਿਛਲੇ 24 ਘੰਟੇ ਵਿਚ 696 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 18 ਹਜ਼ਾਰ 213 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ। ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਦੀ ਗੱਲ ਕਰੀਏ ਤਾਂ 5 ਮਈ ਤੋਂ ਬਾਅਦ ਬੁਧਵਾਰ ਨੂੰ ਸਭ ਤੋਂ ਜ਼ਿਆਦਾ ਮੌਤਾਂ ਰਿਕਾਰਡ ਕੀਤੀਆਂ ਗਈਆਂ। ਅਧਿਕਾਰਕ ਅੰਕੜਿਆਂ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। ਹਾਲ ਹੀ ਵਿਚ ਕੁਝ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਕ੍ਰਿਸਮਸ ਤੋਂ ਪਹਿਲਾਂ ਪਾਬੰਦੀਆਂ ਵਿਚ ਰਾਹਤ ਦੀ ਸਰਕਾਰ ਦੀ ਪਲਨਿੰਗ ਕੋਰੋਨਾ ਦੀ ਅੱਗ ‘ਤੇ ਤੇਲ Îਛਿੜਕਣ ਦਾ ਕੰਮ ਕਰ ਸਕਦੀ ਹੈ।
ਰੂਸ ਨੂੰ ਪਿੱਛੇ ਛੱਡ ਕੇ ਫਰਾਂਸ ਕੋਰੋਨਾ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ ਬਣ ਗਿਆ ਹੈ। ਫਰਾਂਸ ਵਿਚ ਹੁਣ ਤੱਕ 21.70 ਲੱਖ ਮਾਮਲੇ ਸਾਹਮਣੇ ਹਾ ਚੁੱਕੇ ਹਨ। 50,618 ਲੋਕਾਂ ਦੀ ਇਸ ਮਹਾਮਾਰੀ ਦਾ ਕਾਰਨ ਮੌਤ ਹੋ ਚੁੱਕੀ ਹੈ ਜਦ ਕਿ 1.56 ਲੱਖ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।


Share