ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਣਾ ਤੈਅ : ਕੈਪਟਨ

132
Share

ਚੰਡੀਗੜ੍ਹ, 29 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਣਾ ਤੈਅ ਹੈ। ਉਨ੍ਹਾਂ ਵਿਰੁੱਧ ਲੋੜੀਂਦੇ ਸਬੂਤ ਹਨ। ਉਨ੍ਹਾਂ ਦਾ ਨਾਮ ਜਾਂਚ ਵਿੱਚ ਵੀ ਆਏਗਾ ਅਤੇ ਐਫਆਈਆਰ ਵਿੱਚ ਵੀ ਦਰਜ ਹੋਵੇਗਾ। ਬਾਕੀ ਨਿਆਂ ਦੇਣਾ ਕੋਰਟ ਦਾ ਕੰਮ ਹੈ।
ਇੱਕ ਚੈਨਲ ਨਾਲ ਗੱਲਬਾਤ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗੋਲੀਕਾਂਡ ਮਮਾਲੇ ਵਿੱਚ ਸਪੱਸ਼ਟ ਹੈ ਕਿ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੌਕੈ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਗੋਲੀਆਂ ਚੱਲੀਆਂ। ਮੁੱਖ ਮੰਤਰੀ ਦੇ ਹੁਕਮ ਬਿਨਾ ਇਹ ਸੰਭਵ ਨਹੀਂ ਹੈ। ਇਸ ਲਈ ਪ੍ਰਕਾਸ਼ ਸਿੰਘ ਬਾਦਲ ਦਾ ਇਸ ਕੇਸ ਵਿੱਚ ਨਾਮ ਆਉਣਾ ਤੈਅ ਹੈ। ਮੁੱਖ ਮੰਤਰੀ ਨੇ ਬਾਦਲਾਂ ਨਾਲ ਫਿਕਸ ਮੈਚ ’ਤੇ ਵੀ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਿਰਫ਼ ਇੱਥ ਸੋਚ ਹੈ। ਸਾਬਕਾ ਸਰਕਾਰ ਨੇ 2007 ਵਿੱਚ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕੀਤੇ, ਜਿਨ੍ਹਾਂ ਵਿੱਚੋਂ ਬਰੀ ਹੋਣ ’ਚ ਉਨ੍ਹਾਂ ਨੂੰ 14 ਸਾਲ ਲੱਗ ਗਏ। ਕੈਪਟਨ ਨੇ ਕਿਹਾ ਕਿ ਅਜਿਹੇ ਵਿੱਚ ਉਹ ਉਨ੍ਹਾਂ ਨੂੰ ਕਦੇ ਨਹੀਂ ਬਖ਼ਸ਼ਣਗੇ। ਹਾਲਾਂਕਿ ਉਨ੍ਹਾਂ ਨੂੰ ਫੜ ਕੇ ਸਿੱਧਾ ਜੇਲ੍ਹ ’ਚ ਨਹੀਂ ਡੱਕਿਆ ਜਾ ਸਕਦਾ, ਕਿਉਂਕਿ ਦੇਸ਼ ਵਿੱਚ ਕਾਨੂੰਨ ਹੈ ਅਤੇ ਨਿਆਂ ਪ੍ਰਕਿਰਿਆ ਕਾਨੂੰਨ ਦੇ ਮੁਤਾਬਕ ਚਲਦੀ ਹੈ।


Share