ਕੈਲੇਫੋਰਨੀਆਂ ਦੇ ਸ਼ਹਿਰ ਕਰਮਨ ਵਿਖੇ ਲੋਹੜੀ ਦੌਰਾਨ ਹੋਏ ਧਾਰਮਿਕ ਸਮਾਗਮ

244
Share

ਫਰਿਜ਼ਨੋ, ਕੈਲੀਫੋਰਨੀਆਂ, 15 ਜਨਵਰੀ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ/ਪੰਜਾਬ ਮੇਲ)- ਵਿਦੇਸ਼ੀ ਵਸਦੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਹੋਣ ਕਰਕੇ ਹਰ ਦਿਨ-ਤਿਉਹਾਰ ਬੜੇ ਮਾਣ ਨਾਲ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ, ਜਿਸ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ। ਪਰ ਇਸ ਲੋਹੜੀ ਦੀ ਚਲੀ ਆ ਰਹੀ ਪਰੰਪਰਾ ਨੂੰ ਹਮੇਸਾ ਵਾਂਗ ਅੱਗੇ ਤੋਰਦੇ ਹੋਏ ਵਿਦੇਸ਼ਾਂ ਵਿੱਚ ਧੀਆਂ, ਪੁੱਤਰਾਂ ਅਤੇ ਨਵ-ਵਿਆਹੇ ਜੋੜੇ ਇਸ ਦਿਨ ਗੁਰੂਘਰ ਆ ਅਰਦਾਸਾ ਕਰਦੇ ਹਨ ਅਤੇ ਅੱਗ ਦੇ ਧੂਣੇ ਲੱਗਦੇ ਹਨ। ਕੈਲੀਫੋਰਨੀਆ ਦੇ ਕਰਮਨ ਸ਼ਹਿਰ ਦੇ ਗੁਰਦੁਆਰਾ ਅਨੰਦਗੜ ਸਾਹਿਬ ਵਿਖੇ ਇੰਨਾਂ ਸਮਾਗਮਾਂ ਦੀ ਸੁਰੂਆਤ ਗੁਰਬਾਣੀ-ਕੀਰਤਨ ਨਾਲ ਹੋਈ। ਜਿੱਥੇ ਹਜ਼ੂਰੀ ਰਾਗੀ ਭਾਈ ਸੋਢੀ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਉਪਰੰਤ ਲੱਗੇ ਵੱਡੇ ਅੱਗ ਦੇ ਧੂਣਿਆ ‘ਤੇ ਸੰਗਤਾਂ ਨੇ ਤਿੱਲ ਸੁੱਟ ਜਿੱਥੇ ਨਿੱਘ ਮਾਣਿਆ, ਉੱਥੇ ਆਉਣ ਵਾਲੇ ਸਾਲ ਵਿੱਚ ਪਾਪ-ਦਲਿੱਦਰ ਖਤਮ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ।  ਇਸੇ ਤਰ੍ਹਾਂ ਕੈਲੀਫੋਰਨੀਆਂ ਦੇ ਵੱਖ-ਵੱਖ ਗੁਰੂਘਰਾਂ ਵਿੱਚ ਸਮੁੱਚੇ ਭਾਈਚਾਰੇ ਵੱਲੋਂ ਸਾਂਝੇ ਤੌਰ ‘ਤੇ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਦਿਨ ਪਰੰਪਰਾਗਤ ਤਰੀਕੇ ਨਾਲ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਮੂਲੀਆਂ, ਤਾਜ਼ੇ ਗੰਨੇ ਆਦਿਕ ਦੇ ਭਾਂਤ-ਭਾਂਤ ਦੇ ਸੁਆਦੀ ਲੰਗਰ ਵੀ ਚੱਲੇ।  ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਯਾਦਗਾਰੀ ਹੋ ਨਿਬੜੇ।
ਫੋਟੋ: ਧੂਣੇ ‘ਤੇ ਤਿੱਲ ਪਾਉਂਦੇ ਹੋਏ।

Share