ਕੈਲੀਫੋਰਨੀਆ ਸੂਬੇ ਵਿਚ ਕੋਰੋਨਾ ਵੈਕਸੀਨ ਦੇ ਵਿਰੋਧ ’ਚ ਪ੍ਰਦਰਸ਼ਨ

494
Share

ਕੈਲੀਫੋਰਨੀਆ, 8 ਫਰਵਰੀ (ਪੰਜਾਬ ਮੇਲ)- ਮਹਾਮਾਰੀ ਦੌਰਾਨ ਮਹੀਨਿਆਂ ਤੱਕ ਮਾਸਕ ਅਤੇ ਲੌਕਡਾਊਨ ਦੇ ਖ਼ਿਲਾਫ਼ ਰੈਲੀ ਕਰਨ ਵਾਲੇ ਕੁਝ ਪ੍ਰਦਰਸ਼ਨਕਾਰੀ ਹੁਣ ਕੋਵਿਡ 19 ਵੈਕਸੀਨੇਸ਼ਨ ਦੇ ਵਿਰੋਧ ਵਿਚ ਖੜ੍ਹੇ ਹੋ ਗਏ ਹਨ। ਹਾਲ ਹੀ ਵਿਚ ਕੁਝ ਲੋਕਾਂ ਨੇ ਕੋਰੋਨਾ ਵਾਇਰਸ ਵੈਕਸੀਨ ਦੇ ਵਿਰੋਧ ਵਿਚ ਡੋਜਰ ਸਟੇਡੀਅਮ ਵਿਚ ਸਮੂਹਿਕ ਟੀਕਾਕਰਣ ਸਥਾਨ ਦੇ ਐਂਟਰੀ ਗੇਟ ’ਤੇ ਹਮਲਾ ਕਰ ਦਿੱਤਾ।
ਕੈਲੀਫੋਰਨੀਆ ਵੈਕਸੀਨ ਦੇ ਵਿਰੋਧ ਦਾ ਪੁਰਾਣਾ ਕੇਂਦਰ ਰਿਹਾ ਹੈ ਜਦ ਕਿ ਇਧਰ ਕੋਰੋਨਾ ਵਾਇਰਸ  ਸੂਬੇ ਵਿਚ ਅਜੇ ਵੀ ਫੈਲ ਰਿਹਾ ਹੈ।  ਪਿਛਲੇ ਹਫਤੇ ਕੋਰੋਨਾ ਕੈਲੀਫੋਰਨੀਆ ਵਿਚ ਰੋਜ਼ਾਨਾ ਔਸਤਨ 500 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਅਤੇ ਛੇਤੀ ਹੀ ਇਹ ਨਿਊਯਾਰਕ ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਮੌਤਾਂ ਵਾਲਾ ਸੂਬਾ ਬਣ ਜਾਵੇਗਾ।
ਮਹੀਨਿਆਂ ਤੋਂ ਇਹ ਕੱਟੜ ਦੱਖਣਪੰਥੀ ਕਾਰਕੁਨ ਮਾਸਕ ਪਹਿਨਣ ਦੇ ਨਿਯਮਾਂ, ਬਿਜ਼ਨੈਸ ਲੌਕਡਾਊਨ, ਕਰਫਿਊ ਅਤੇ ਸਿਹਤ ਅਧਿਕਾਰੀਆਂ ਦੇ ਖ਼ਿਲਾਫ਼ ਰੈਲੀ ਕਰ ਰਹੇ ਹਨ। ਉਹ ਇਸ ਨੂੰ ਨਿੱਜੀ ਆਜ਼ਾਦੀ ਵਿਚ ਸਰਕਾਰ ਦਾ ਦਖ਼ਲ ਦੱਸ ਰਹੇ ਹਨ। ਲੇਕਿਨ ਹੁਣ ਮਾਸਕ ਅਤੇ ਲੌਕਡਾਊਨ   ਅਮਰੀਕੀ ਜੀਵਨ ਦਾ ਹਿੱਸਾ ਬਣ ਗਏ ਹਨ, ਕੁਝ ਪ੍ਰਦਰਸ਼ਨਕਾਰੀਆਂ ਨੇ ਅਪਣਾ ਵਿਰੋਧ ਅਤੇ ਗੁੱਸਾ ਕੋਵਿਡ 19 ਦੇ ਟੀਕਿਆਂ ਵੱਲ ਮੋੜ ਦਿੱਤਾ ਹੈ। ਪਿਛਲੇ ਹਫਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਗਰੁੱਪ ਨੇ ਡੋਜਰ ਸਟੇਡੀਅਮ ਦੇ ਟੀਕਾਕਰਣ ਸਥਾਨ ’ਤੇ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਸਟੇਡੀਅਮ ਵਿਚ ਰੋਜ਼ਾਨਾ ਔਸਤਨ 6120 ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਡੌਂਟ ਬੀ ਲੈਬ ਰੈਟ ਅਤੇ ਕੋਵਿਡ ਸਕੇਮ ਦੀ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ।


Share