ਕੈਲੀਫੋਰਨੀਆ ਵਿੱਚ ਏਸ਼ੀਅਨ ਮੂਲ ਦੇ ਬਜ਼ੁਰਗ ਆਦਮੀ ਦੀ ਲੁੱਟ ਦੇ ਦੋਸ਼ ਵਿੱਚ 11 ਸਾਲਾਂ ਬੱਚਾ ਗ੍ਰਿਫਤਾਰ

239
Share

ਫਰਿਜ਼ਨੋ (ਕੈਲੀਫੋਰਨੀਆ), 13 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਏਸ਼ੀਅਨ ਭਾਈਚਾਰੇ ਦੇ ਲੋਕਾਂ ਉੱਪਰ ਹੁੰਦੇ ਹਮਲਿਆਂ ਦੀ ਇੱਕ ਤਾਜੀ ਘਟਨਾ ਵਿੱਚ , ਕੁੱਝ ਬੱਚਿਆਂ ਵੱਲੋਂ ਬਜ਼ੁਰਗ ਏਸ਼ੀਅਨ ਆਦਮੀ ਨੂੰ ਲੁੱਟਿਆ ਗਿਆ ਹੈ। ਪੁਲਿਸ ਅਨੁਸਾਰ ਕੈਲੀਫੋਰਨੀਆ ਦੇ ਬੇਅ ਏਰੀਆ ਵਿੱਚ ਇੱਕ 80 ਸਾਲਾ ਏਸ਼ੀਅਨ ਵਿਅਕਤੀ ਨੂੰ ਲੁੱਟਣ ਲਈ ਦੋ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ
ਸੈਨ ਲੇਅੈਂਡਰੋ ਪੁਲਿਸ ਦੇ ਅਨੁਸਾਰ ਇੱਕ 11 ਸਾਲਾ ਅਤੇ 17 ਸਾਲਾ ਬੱਚੇ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ,  ਜਦੋਂ ਕਿ ਛੋਟਾ ਬੱਚਾ ਕਥਿਤ ਤੌਰ ‘ਤੇ ਇੱਕ ਵਾਹਨ ਚਲਾ ਰਿਹਾ ਸੀ। ਪਿਛਲੇ ਸ਼ਨੀਵਾਰ ਨੂੰ ਲੁੱਟ ਦੀ ਇਸ ਵਾਰਦਾਤ ਨੂੰ ਵੀਡੀਓ ਤੇ ਵੇਖਿਆ ਗਿਆ ਸੀ, ਜਿਸ ਵਿੱਚ ਪੀੜਤ ਨੂੰ ਡਰਾਈਵ ਵੇਅ ਵਿੱਚ ਜ਼ਮੀਨ ਤੇ ਲਿਟਾ ਕੇ ਲੁੱਟਿਆ ਗਿਆ।
ਪੁਲਿਸ ਵਿਭਾਗ ਅਨੁਸਾਰ ਅਧਿਕਾਰੀ  ਉਸ ਖੇਤਰ ਵਿੱਚ ਹੋਰਨਾਂ ਜੁਰਮਾਂ ਦੀ ਪੜਤਾਲ ਕਰ ਰਹੇ ਹਨ ਜਿਨ੍ਹਾਂ ਵਿੱਚ ਬੱਚੇ ਸ਼ਾਮਿਲ ਹੋ ਸਕਦੇ ਸਨ।ਲੈਫਟੀਨੈਂਟ ਅਲੀ ਖਾਨ ਨੇ ਗ੍ਰਿਫ਼ਤਾਰੀਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਅਧਿਕਾਰੀ ਇਸ ਲੁੱਟ ਦੇ ਮਾਮਲੇ ਵਿੱਚ ਇਨ੍ਹਾਂ ਨਾਬਾਲਗਾਂ ਨੂੰ ਸੁਰੱਖਿਅਤ ਅਤੇ ਤੇਜ਼ੀ ਨਾਲ ਫੜਨ ਵਿੱਚ ਕਾਮਯਾਬ ਹੋਏ ਹਨ। ਪੁਲਿਸ ਅਨੁਸਾਰ ਇਸ ਘਟਨਾ ਵਿੱਚ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਪਰ ਇਹ  ਵਿਸ਼ਵਾਸ ਹੈ ਕਿ ਇਹ ਲੁੱਟ ਨਸਲ ਤੋਂ ਪ੍ਰੇਰਿਤ ਸੀ। ਇਸ ਲੁੱਟ ਵਿੱਚ ਸ਼ਾਮਿਲ 11 ਸਾਲਾ ਬੱਚੇ ਨੂੰ ਪਹਿਲਾਂ ਕਈ ਹੋਰ ਡਕੈਤੀਆਂ ਅਤੇ ਕਾਰਜੈਕਿੰਗ ਦੇ ਦੋਸ਼ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ।

Share