ਕੈਲੀਫੋਰਨੀਆ ਦੇ ਦੱਖਣੀ ਹਿੱਸੇ ‘ਚ ਤੂਫਾਨ ਕਾਰਨ 20 ਹਜ਼ਾਰ ਲੋਕਾਂ ਦੀ ਬੱਤੀ ਗੁੱਲ!

337
Share

-ਤੂਫ਼ਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਚੁੱਕਿਆ ਕਦਮ
ਕੈਲੀਫੋਰਨੀਆ, 27 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਦੱਖਣੀ ਹਿੱਸੇ ‘ਚ ਤੂਫ਼ਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਤਕਰੀਬਨ 20 ਹਜ਼ਾਰ ਲੋਕਾਂ ਦੀ ਬੱਤੀ ਗੁੱਲ ਕਰ ਦਿੱਤੀ ਗਈ ਹੈ। ਸੈਂਟਾ ਅਨਾ ਸ਼ਹਿਰ ਸਣੇ ਵੱਖ-ਵੱਖ ਥਾਂਵਾਂ ‘ਤੇ ਤੇਜ਼ ਹਵਾਵਾਂ ਕਾਰਨ ਘੱਟੋ-ਘੱਟ ਪੰਜ ਵੱਡੇ ਟਰੈਕਟਰ ਟਰਾਲੇ ਹਾਈਵੇਅ ‘ਤੇ ਪਲਟ ਗਏ।
ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਕਿ ਦੱਖਣੀ ਕੈਲੀਫੋਰਨੀਆ ਸੈਂਟਾ ਅਨਾ ਸ਼ਹਿਰ ਵਿਚ 48.2 ਤੋਂ 64.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਦੇਖੀਆਂ ਗਈਆਂ। ਹਾਲਾਂਕਿ ਮੌਸਮ ਵਿਭਾਗ ਨੇ ਲਾਸ ਏਂਜਲਸ ਸ਼ਹਿਰ ਵਿਚ 154.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਰਿਕਾਰਡ ਕੀਤੀ।
ਦੱਖਣੀ ਕੈਲੀਫੋਰਨੀਆ ‘ਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਐਡੀਸਨ ਅਨੁਸਾਰ, ਕੰਪਨੀ ਖੇਤਰ ਦੇ 50 ਲੱਖ ਲੋਕਾਂ ਨੂੰ ਬਿਜਲੀ ਸੇਵਾ ਪ੍ਰਦਾਨ ਕਰਦੀ ਹੈ।


Share