ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਅਸਮਾਨ ਤੋਂ ਡਿੱਗ ਰਹੀ ਰਾਖ

600

ਕੈਲੀਫੋਰਨੀਆ, 4 ਅਕਤੂਬਰ (ਪੰਜਾਬ ਮੇਲ)-  ਅਮਰੀਕਾ ‘ਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਅਸਮਾਨ ਤੋਂ ਵੱਡੀ ਗਿਣਤੀ ਵਿਚ ਰਾਖ ਡਿੱਗ ਰਹੀ ਹੈ। ਸੜਕ ਤੋਂ ਲੈ ਕੇ ਗੱਡੀ ਤੱਕ ਹਰ ਪਾਸੇ ਰਾਖ ਹੀ ਰਾਖ ਨਜ਼ਰ ਆ ਰਹੀ ਹੈ। ਜਿਸ ਦੀਆਂ ਤਸਵੀਰਾਂ ਇਥੇ ਰਹਿਣ ਵਾਲੇ ਲੋਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਕੈਲੀਫੋਰਨੀਆ ਦੇ ਸਾਂਤੋ ਰੋਜ਼ਨ ਵਿਚ ਰਹਿਣ ਵਾਲੀ ਮਾਰਗਨ ਬੇਲੇਈ ਦਾ ਆਖਣਾ ਹੈ ਕਿ ਰਾਖ ਨਾਲ ਘਰ ਵਿਚ ਰੱਖਿਆ ਸਮਾਨ ਵੀ ਖਰਾਬ ਹੋ ਰਿਹਾ ਹੈ। ਜਿਸ ਕਾਰਨ ਉਸ ਨੇ ਘਰ ਦੇ ਗੇਟ ‘ਤੇ ਲੱਗੀਆਂ ਆਪਣੇ ਪਰਿਵਾਰ ਦੀਆਂ ਤਸਵੀਰਾਂ ਨੂੰ ਵੀ ਬਕਸੇ ਵਿਚ ਬੰਦ ਕਰਕੇ ਰੱਖ ਦਿੱਤਾ ਹੈ।

ਕਰੀਬ 40 ਸਾਲ ਦੀ ਬੇਲੇਈ ਨੇ ਸਥਾਨਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਆਖਿਆ ਹੈ ਕਿ ਅਸੀਂ ਤਸਵੀਰਾਂ ਨੂੰ ਬਕਸੇ ਵਿਚ ਪਾ ਕੇ ਰੱਖ ਦਿੱਤਾ ਹੈ। ਹੁਣ ਅਸੀਂ ਇਥੋਂ ਜਾਣ ਲਈ ਤਿਆਰ ਹਾਂ। ਇਸ ਤੋਂ ਪਹਿਲਾਂ ਇਥੇ ਸਾਲ 2017 ਵਿਚ ਅੱਗ ਲੱਗੀ ਸੀ। ਉਸ ਸਮੇਂ ਅੱਗ ਨਾਲ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ 22 ਲੋਕਾਂ ਦੀ ਮੌਤ ਹੋ ਗਈ ਸੀ। ਇਹ ਅੱਗ ਕੈਲੀਫੋਰਨੀਆ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾ ਸੀ। ਹਾਲਾਂਕਿ ਇਸ ਤੋਂ ਇਕ ਸਾਲ ਬਾਅਦ ਫਿਰ ਤੋਂ ਭਿਆਨਕ ਅੱਗ ਲੱਗੀ। ਇਸ ਸਾਲ ਫਿਰ ਤੋਂ ਸੈਂਟਾ ਰੋਜ਼ਨ ਦੇ ਲੋਕਾਂ ਨੂੰ ਉਨ੍ਹਾਂ ਹੀ ਹਾਲਾਤਾਂ ਵਿਚ ਰਹਿਣਾ ਪਿਆ।

ਇਸ ਵਾਰ ਅੱਗ ਪਹਿਲਾਂ ਤੋਂ ਵੀ ਜ਼ਿਆਦਾ ਵੱਡੇ ਇਲਾਕੇ ਵਿਚ ਲੱਗੀ ਸੀ। 3,63,000 ਏਕੜ ਜ਼ਮੀਨ ‘ਤੇ ਲੱਗੀ ਇਸ ਅੱਗ ਨੇ ਅਗਸਤ ਦੇ ਆਖਿਰ ਤੱਕ 5 ਲੋਕਾਂ ਦੀ ਜਾਨ ਲੈ ਲਈ ਸੀ। ਅੱਗ ਲੱਗਣ ਦਾ ਇਹ ਸਿਲਸਿਲਾ ਹੁਣ ਵੀ ਰੁਕ ਨਹੀਂ ਰਿਹਾ ਹੈ। ਇਸ ਐਤਵਾਰ ਨੂੰ ਫਿਰ ਤੋਂ ਅੱਗ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਐਤਵਾਰ ਨੂੰ ਲੱਗੀ ਅੱਗ 56,000 ਏਕੜ ਇਲਾਕੇ ਵਿਚ ਫੈਲ ਗਈ ਅਤੇ ਇਹ ਅੱਗ ਸੈਨ ਫ੍ਰਾਂਸਿਸਕੋ ਤੋਂ ਰਾਖ ਇੰਝ ਡਿੱਗ ਰਹੀ ਸੀ ਕਿ ਉਸ ਨੂੰ ਹੱਥਾਂ ਵਿਚ ਫੜਿਆ ਜਾ ਸਕਦਾ ਸੀ। ਬੇਲੇਈ ਆਖਦੀ ਹੈ ਕਿ ਰਾਖ ਦੀ ਮਾਤਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਜਦ ਉਹ ਗੱਡੀ ਚਲਾ ਰਹੀ ਸੀ ਤਾਂ ਉਸ ਨੂੰ ਕਾਰ ‘ਤੇ ਡਿੱਗਣ ਵਾਲੀ ਰਾਖ ਦੀ ਆਵਾਜ਼ ਸੁਣ ਰਹੀ ਸੀ।

ਜਦ ਉਹ ਅਗਲੇ ਦਿਨ ਉਥ ਥਾਂ ‘ਤੇ ਦੁਬਾਰਾ ਗਈ, ਜਿਥੇ ਉਸ ਦੀ ਗੱਡੀ ‘ਤੇ ਰਾਖ ਡਿਗੀ ਸੀ, ਤਾਂ ਦੇਖਿਆ ਕਿ ਰਾਖ ਦੇ ਵੱਡੇ ਅਤੇ ਕਾਲੇ ਰੇਸ਼ਿਆਂ ਨਾਲ ਜ਼ਮੀਨ ਢਕੀ ਹੋਈ ਸੀ। ਇਕ ਟੁਕੜਾ ਤਾਂ ਉਸ ਨੇ ਆਪਣੇ ਹੱਥਾਂ ਵਿਚ ਫੜਿਆ ਹੋਇਆ ਸੀ। ਉਹ ਆਖਦੀ ਹੈ ਕਿ ਅੱਗ ਹਮੇਸ਼ਾ ਡਰਾਉਣੀ ਹੁੰਦੀ ਹੈ ਪਰ ਮੇਰੇ ਲਈ ਰਾਖ ਅਤੇ ਉਸ ਦੀ ਮਾਤਰਾ ਜੋ ਆਲੇ-ਦੁਆਲੇ ਖਿਲਰੀ ਸੀ, ਸੜੇ ਹੋਏ ਪੱਤਿਆਂ, ਉਹ ਸਭ ਭਿਆਨਕ ਸੀ। ਰਾਖ ਨਾਲ ਵੀ ਅੱਗ ਲੱਗ ਸਕਦੀ ਹੈ। ਇਥੇ ਰਹਿਣ ਵਾਲੇ ਹੋਰ ਲੋਕਾਂ ਨੂੰ ਵੀ ਘਰ ਦੇ ਬਾਹਰ, ਗੱਡੀ ਅਤੇ ਬਾਕੀ ਥਾਂਵਾਂ ‘ਤੇ ਭਾਰੀ ਮਾਤਰਾ ਵਿਚ ਰਾਖ ਖਿਲਰੀ ਹੋਈ ਮਿਲੀ। ਇਥੇ ਰਹਿਣ ਵਾਲੇ ਇਕ ਸ਼ਖਸ ਦਾ ਆਖਣਾ ਹੈ ਕਿ ਇਸ ਤੋਂ ਪਹਿਲਾਂ ਲੱਗੀ ਅੱਗ ਦੌਰਾਨ ਅਸੀਂ ਇਸ ਤਰ੍ਹਾਂ ਦੀ ਰਾਖ ਕਦੇ ਨਹੀਂ ਦੇਖੀ। ਫੁੱਟਪਾਥ ‘ਤੇ ਸੜੇ ਹੋਏ ਪੱਤਿਆਂ ਦੇਖਣਾ ਕਾਫੀ ਡਰਾਉਣਾ ਲੱਗਦਾ ਹੈ।