ਕੈਲੀਫੋਰਨੀਆ ਦੇ ਜੰਗਲਾਂ ‘ਚ 20 ਹਜ਼ਾਰ ਏਕੜ ਦੇ ਖੇਤਰ ‘ਚ ਫੈਲੀ ਅੱਗ

492
Share

ਵਾਸ਼ਿੰਗਟਨ, 9 ਸੰਤਬਰ  (ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਨ ਡਿਆਗੋ ਕਾਊਂਟੀ ਦੇ ਜੰਗਲਾਂ ‘ਚ ਲੱਗੀ ਅੱਗ 20 ਹਜ਼ਾਰ ਏਕੜ ਤੋਂ ਵੱਧ ਖੇਤਰਫਲ ‘ਚ ਫੈਲ ਗਈ ਹੈ। ਸਿਰਫ ਤਿੰਨ ਫੀਸਦੀ ਖੇਤਰ ‘ਚ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹੈ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਕੰਟਰੋਲ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਟਵੀਟ ਕਰ ਕੇ ਕਿਹਾ, ”ਜੰਗਲਾਂ ‘ਚ ਲੱਗੀ ਅੱਗ 20 ਹਜ਼ਾਰ ਏਕੜ ਖੇਤਰਫਲ ‘ਚ ਫੈਲ ਚੁੱਕੀ ਹੈ ਅਤੇ ਸਿਰਫ ਤਿੰਨ ਫੀਸਦੀ ਖੇਤਰ ਦੀ ਅੱਗ ਬੁਝਾਈ ਜਾ
ਸਕੀ ਹੈ।”
ਵਿਭਾਗ ਦੇ ਮੁਤਾਬਕ, ਅੱਗ ਦੇ ਕਾਰਨ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 33 ਤੋਂ ਵਧੇਰੇ ਢਾਂਚੇ ਨਸ਼ਟ ਹੋ ਗਏ ਹਨ। ਇਸ ਤੋਂ ਪਹਿਲਾਂ ਵਿਭਾਗ ਨੇ ਸੋਮਵਾਰ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਅੱਗ ਨੇ ਰਾਤ ਭਰ ‘ਚ ਹੋਰ 408 ਏਕੜ ਖੇਤਰ ਨੂੰ ਚਪੇਟ ਵਿਚ ਲੈ ਲਿਆ ਹੈ। ਹੁਣ ਤੱਕ ਇਹ ਕੁੱਲ 10258 ਏਕੜ ‘ਚ ਫੈਲ ਚੁੱਕੀ ਹੈ। ਅੱਗ ‘ਤੇ ਕਾਬੂ ਪਾਉਣ ਦੇ ਲਈ 8 ਏਅਰ ਟੈਂਕਰ ਅਤੇ 10 ਤੋਂ ਵਧੇਰੇ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਹੈ। ਨਾਲ ਹੀ ਲੱਗਭਗ 400 ਦਮਕਲ ਕਰਮੀ ਅੱਗ ਬੁਝਾਉਣ ਵਿਚ ਜੁਟੇ ਹੋਏ ਹਨ।


Share