ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਮਿਲੀ ਭਾਰੀ ਸਫਲਤਾ

307
Share

-ਰੀਕਾਲ ਹੋਈ ਬੁਰੀ ਤਰ੍ਹਾਂ ਠੁੱਸ
ਸੈਕਰਾਮੈਂਟੋ, 15 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੀ ਰੀਕਾਲ ਲਈ ਹੋਈਆਂ ਚੋਣਾਂ ਵਿਚ ਕਾਮਯਾਬੀ ਮਿਲੀ ਹੈ। ਮੰਗਲਵਾਰ ਰਾਤ ਨੂੰ ਗਵਰਨਰ ਨਿਊਸਮ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਉਹ ਵੱਡੀ ਲੀਡ ਨਾਲ ਇਸ ਰੀਕਾਲ ਚੋਣਾਂ ਵਿਚ ਕਾਮਯਾਬੀ ਹਾਸਲ ਕਰ ਰਹੇ ਸਨ। ਹਾਲਾਂਕਿ ਸਰਕਾਰੀ ਤੌਰ ’ਤੇ ਗਵਰਨਰ ਨਿਊਸਮ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਪਰ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ। ਆਖਰੀ ਖ਼ਬਰਾਂ ਆਉਣ ਤੱਕ ਗਵਰਨਰ ਨਿਊਸਮ 66 ਫੀਸਦੀ ਵੋਟਾਂ ਲੈ ਕੇ ਅੱਗੇ ਸਨ, ਜੋ ਕਿ ਇਕ ਬਹੁਤ ਵੱਡਾ ਫਰਕ ਮੰਨਿਆ ਜਾ ਰਿਹਾ ਹੈ। ਕਿਸੇ ਹਾਲ ਵਿਚ ਵੀ ਹੁਣ ਉਨ੍ਹਾਂ ਨੂੰ ਗਵਰਨਰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ।¿;
ਆਖਰੀ ਖ਼ਬਰਾਂ ਮਿਲਣ ਤੱਕ ਗਵਰਨਰ ਨਿਊਸਮ ਦੇ ਹੱਕ ’ਚ 57,71,735 ਵੋਟਾਂ ਪੈ ਚੁੱਕੀਆਂ ਸਨ, ਜਦਕਿ ਉਨ੍ਹਾਂ ਦੇ ਵਿਰੋਧ ਵਿਚ 29,46,748 ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਜੇ ਗਵਰਨਰ ਨਿਊਸਮ ਦੇ ਹੱਕ ਵਿਚ ਨਾਂਹ-ਪੱਖੀ ਵੋਟਾਂ ਪੈਂਦੀਆਂ, ਤਾਂ 46 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ 24 ਰਿਪਬਲੀਕਨ ਪਾਰਟੀ, 9 ਡੈਮੋਕ੍ਰੈਟ ਪਾਰਟੀ, 2 ਗਰੀਨ ਪਾਰਟੀ ਅਤੇ 1 ਲਿਬਰਟੇਰੀਅਨ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਰਿਪਬਲੀਕਨ ਪਾਰਟੀ ਨਾਲ ਸੰਬੰਧਤ ਇਕ ਨਿਊਜ਼ ਚੈਨਲ ਦੇ ਐਂਕਰ ਲੈਰੀ ਐਲਡਰ ਉੱਭਰ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ 46 ਉਮੀਦਵਾਰਾਂ ਵਿਚੋਂ ਸਭਾ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਅਗਲੀਆਂ ਗਵਰਨਰ ਚੋਣਾਂ ’ਚ ਉਹ ਰਿਪਬਲੀਕਨ ਪਾਰਟੀ ਦੇ ਪ੍ਰਮੁੱਖ ਉਮੀਦਵਾਰ ਹੋ ਸਕਦੇ ਹਨ।¿;
53 ਸਾਲਾ ਗੈਵਿਨ ਨਿਊਸਮ ਕੈਲੀਫੋਰਨੀਆ ਦੇ 40ਵੇਂ ਗਵਰਨਰ ਵਜੋਂ 2019 ਤੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ 2011 ਤੋਂ 2019 ਤੱਕ ਕੈਲੀਫੋਰਨੀਆ ਦੇ ਲੈਫਟੀਨੈਂਟ ਗਵਰਨਰ ਰਹੇ। ਉਨ੍ਹਾਂ ਨੇ ਆਪਣਾ ਰਾਜਨੀਤਿਕ ਕਰੀਅਰ 2004 ਤੋਂ ਸ਼ੁਰੂ ਕੀਤਾ, ਜਦੋਂ ਉਹ ਸਾਨ ਫਰਾਂਸਿਸਕੋ ਦੇ ਮੇਅਰ ਚੁਣੇ ਗਏ।
ਗਵਰਨਰ ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੀ ਭਲਾਈ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਨੇ ਕੋਵਿਡ-19 ਦੀ ਮਹਾਂਮਾਰੀ ਨੂੰ ਬੜੇ ਚੰਗੇ ਤਰੀਕੇ ਨਾਲ ਨਜਿੱਠਿਆ ਅਤੇ ਕੈਲੀਫੋਰਨੀਆ ਰਾਜ ਵਿਚ ਬੇਰੁਜ਼ਗਾਰੀ ’ਤੇ ਵੀ ਠੱਲ੍ਹ ਪਾਈ, ਜਿਸ ਕਰਕੇ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਲੋਕਾਂ ਦਾ ਫਤਵਾ ਮਿਲਿਆ। ਇਹ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕੈਲੀਫੋਰਨੀਆ ਦੇ ਸਮੂਹ ਨਾਗਰਿਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੈਲੀਫੋਰਨੀਆ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ।

Share