ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਦੇ ਦੋ ਬੱਚਿਆਂ ਦਾ ਕੋਵਿਡ ਟੈਸਟ ਆਇਆ ਪਾਜੇਟਿਵ

260
Share

ਫਰਿਜ਼ਨੋ (ਕੈਲੀਫੋਰਨੀਆ), 19 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)-  ਕੈਲੀਫੋਰਨੀਆ ਦੇ ਗਵਰਨਰ ਗੇਵਿਨ  ਨਿਊਸਮ ਦੇ ਦੋ ਬੱਚਿਆਂ ਦਾ ਕੋਰੋਨਾ ਟੈਸਟ ਪਾਜੇਟਿਵ ਆਇਆ ਹੈ। ਇਸ ਬਾਰੇ ਗਵਰਨਰ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਸਮ ਦੇ ਦੋ ਬੱਚਿਆਂ ਨੇ ਵੀਰਵਾਰ ਨੂੰ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ ਪਰ ਨਿਊਸਮ ਖੁਦ ਵਾਇਰਸ ਪ੍ਰਭਾਵਿਤ  ਨਹੀਂ ਹਨ।  ਦਫਤਰ ਅਨੁਸਾਰ ਨਿਊਸਮ, ਉਸਦੀ ਪਤਨੀ ਜੈਨੀਫਰ ਅਤੇ ਦੋ ਹੋਰ ਬੱਚਿਆਂ ਦਾ ਕੋਰੋਨਾ  ਨੈਗੇਟਿਵ ਟੈਸਟ ਆਇਆ ਹੈ ਅਤੇ ਸਾਰੇ ਪਰਿਵਾਰਕ ਮੈਂਬਰ ਕੋਵਿਡ ਪ੍ਰੋਟੋਕਾਲਾਂ ਦੀ ਪਾਲਣਾ ਕਰ ਹਨ। ਨਿਊਸਮ ਦੇ ਦਫਤਰ ਨੇ  ਬੱਚਿਆਂ ਦੇ ਕੋਰੋਨਾ ਪਾਜੇਟਿਵ ਹੋਣ ਦੇ ਕਾਰਨ ਬਾਰੇ ਵੇਰਵੇ ਨਹੀਂ ਦਿੱਤੇ । ਰਿਪੋਰਟ ਅਨੁਸਾਰ ਜੁਲਾਈ ਵਿੱਚ, ਨਿਊਸਮ ਨੇ ਆਪਣੇ ਦੋ ਵੱਡੇ ਬੱਚਿਆਂ ਨੂੰ ,ਮਾਸਕ ਸਬੰਧੀ ਮੁੱਦਿਆਂ ਕਾਰਨ ਇੱਕ ਸਮਰ ਕੈਂਪ ਤੋਂ ਵਾਪਸ ਬੁਲਾ ਲਿਆ ਸੀ। ਜਿਕਰਯੋਗ ਹੈ ਕਿ ਗਵਰਨਰ ਨਿਊਸਮ ਦੇ ਚਾਰ ਛੋਟੇ ਬੱਚੇ ਹਨ। ਇਸ ਤੋਂ ਪਹਿਲਾਂ ਵੀ ਨਿਊਸਮ ਦੇ ਤਿੰਨ ਬੱਚਿਆਂ ਦਾ ਕੈਲੀਫੋਰਨੀਆ ਹਾਈਵੇ ਪੈਟਰੋਲਿੰਗ ਅਫਸਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਪਾਜੇਟਿਵ ਟੈਸਟ ਕੀਤਾ ਗਿਆ ਸੀ ਅਤੇ ਨਿਊਸਮ  ਪਰਿਵਾਰ ਨੂੰ ਇਕਾਂਤਵਾਸ ਹੋਣਾ ਪਿਆ ਸੀ।

Share