ਕੈਲੀਫੋਰਨੀਆ ਦੀ ਜ਼ਿਮਨੀ ਚੋਣ ’ਚ ਭਾਰਤੀ ਮੂਲ ਦੀ ਅਮਰੀਕਨ ਵਕੀਲ ਚੋਣ ਹਾਰੀ

302
(ਖੱਬੇ) ਜੇਤੂ ਮੀਆ ਬੋਂਟਾ ਅਤੇ (ਸੱਜੇ) ਸਮਾਜਿਕ ਨਿਆਂ ਅਟਾਰਨੀ ਜਨਨੀ ਰਾਮਚੰਦਰਨ
Share

-ਅਟਾਰਨੀ ਜਨਰਲ ਦੀ ਪਤਨੀ ਮਿਆ ਬੌਂਟੀ ਨੇ ਬਾਜੀ ਮਾਰੀ
ਸੈਕਰਾਮੈਂਟੋ, 7 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਵਿਧਾਨ ਸਭਾ ਹਲਕੇ ਡਿਸਟਿ੍ਰਕਟ 18 ਦੀ ਹੋਈ ਜ਼ਿਮਨੀ ਚੋਣ ਵਿਚ ਡੈਮੋਕਰੈਟਿਕ ਉਮੀਦਵਾਰ ਭਾਰਤੀ ਮੂਲ ਦੀ ਵਕੀਲ ਜਨਨੀ ਰਾਮਚੰਦਰਨ ਚੋਣ ਹਾਰ ਗਈ ਹੈ। ਉਸ ਨੂੰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਦੀ ਪਤਨੀ ਮਿਆ ਬੌਂਟਾ ਨੇ ਹਰਾਇਆ। ਬੌਂਟਾ ਨੂੰ 63000 ਤੋਂ ਵਧ ਵੋਟਾਂ ਦੀ ਗਿਣਤੀ ਹੋਣ ਉਪਰੰਤ 56% ਵੋਟਾਂ ਮਿਲੀਆਂ। ਹਾਲਾਂਕਿ ਸਰਕਾਰੀ ਤੌਰ ’ਤੇ ਨਤੀਜੇ ਦਾ ਐਲਾਨ 10 ਸਤੰਬਰ ਨੂੰ ਹੋਵੇਗਾ ਪਰੰਤੂ ਮਿਆ ਬੌਂਟਾ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਰੌਬ ਬੌਂਟਾ ਨੂੰ ਗਵਰਨਰ ਗੈਵਿਨ ਨਿਊਸਮ ਨੇ ਅਟਾਰਨੀ ਜਨਰਲ ਨਿਯੁਕਤ ਕਰ ਦਿੱਤਾ ਸੀ, ਜਿਸ ਉਪਰੰਤ ਅਪ੍ਰੈਲ ’ਚ ਉਸ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਆਪਣੀ ਪਤਨੀ ਮਿਆ ਬੌਂਟਾ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਮਿਆ ਬੌਂਟਾ ਕੈਲੀਫੋਰਨੀਆ ਦੀ ਜਾਣੀ-ਪਛਾਣੀ ਸ਼ਖਸੀਅਤ ਹੈ ਤੇ ਉਹ ਅਲਾਮੇਡਾ ਸਕੂਲ ਬੋਰਡ ਦੀ ਪ੍ਰਧਾਨ ਹੈ। ਉਹ ਓਕਲੈਂਡ ਪ੍ਰਾਮਿਸ ਕਾਲਜ ਦੀ ਕਾਰਜਕਾਰੀ ਮੁਖੀ ਹੈ। 29 ਸਾਲਾ ਰਾਮਾਚੰਦਰਨ ਸਮਾਜਿਕ ਨਿਆਂ ਦੀ ਵਕੀਲ ਹੈ ਤੇ ਉਹ ਓਕਲੈਂਡ ਪਬਲਿਕ ਐਥਿਕਸ ਕਮਿਸ਼ਨ ਵਿਚ ਵੀ ਸੇਵਾ ਨਿਭਾ ਚੁੱਕੀ ਹੈ।

Share