ਕੈਲੀਫੋਰਨੀਆ ਦੀ ਟਰੱਕ ਕੰਪਨੀ ਅਤੇ ਪੰਜਾਬੀ ਡਰਾਈਵਰ ’ਤੇ ਪੁਲ ਦੇ ਨੁਕਸਾਨ ਕਰਨ ਤਹਿਤ ਮੁਕੱਦਮਾ ਦਰਜ

148
Share

-ਨੁਕਸਾਨ ਦੀ ਮੁਰੰਮਤ ਲਈ ਫੰਡਾਂ ਦੇ ਭੁਗਤਾਨ ਲਈ ਕੀਤਾ ਗਿਆ ਮੁਕੱਦਮਾ
ਨਿਊਯਾਰਕ, 25 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- 2019 ’ਚ ਅਮਰੀਕਾ ਦੇ ਸੂਬੇ ਅਰਕਾਨਸਾਸ ਵਿਖੇ ਇਕ ਵੱਡੇ ਪੁਲ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਕੈਲੀਫੋਰਨੀਆ ਦੀ ਇਕ ਟਰੱਕ ਕੰਪਨੀ ਤੇ ਇਸ ਦੇ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਖ਼ਿਲਾਫ਼ ਜਾਂਚ ਜਾਰੀ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਅਰਕਾਨਸਸ ਸੂਬੇ ਨੇ ਅਰਕਨਸਸ ਗੇਮ ਐਂਡ ਫਿਸ਼ ਕਮਿਸ਼ਨ ਨਾਲ ਮਿਲ ਕੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਅਤੇ ਕੈਲੀਫੋਰਨੀਆ ਦੀ ਟਰੱਕ ਕੰਪਨੀ ਯੂ.ਐੱਸ. ਸਿਟੀਲਿੰਕ ਕਾਰਪੋਰੇਸ਼ਨ ਬੇਕਰਸਫੀਲਡ (ਕੈਲੀਫੋਰਨੀਆ) ਖ਼ਿਲਾਫ਼ ਯੇਲ ਕਾਉਂਟੀ ਸਰਕਟ ਕੋਰਟ ’ਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਅਰਕਨਸਸ ਡੈਮੋਕਰੇਟ-ਗਜ਼ਟ ਦੇ ਅਨੁਸਾਰ ਮੁਕੱਦਮਾ ਡਰਾਈਵਰ ਹਰਜਿੰਦਰ ਸਿੰਘ ਦੁਆਰਾ ਹੋਏ ਨੁਕਸਾਨ ਦੀ ਮੁਰੰਮਤ ਲਈ ਫੰਡਾਂ ਦੇ ਭੁਗਤਾਨ ਲਈ ਹੈ, ਜਿਸ ਵਿਚ ਬਿਨੈਕਾਰ ਧਿਰ ਦੰਡ-ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ ਅਤੇ ਸੁਣਵਾਈ ਲਈ ਬੇਨਤੀ ਕਰ ਰਹੇ ਹਨ। ਇਹ ਪੁਲ ਜੋ ਅਰਕਾਨਸਾਸ ਦੇ ਓਲਾ ਦੇ ਯੇਲ ਕਾਉਂਟੀ ਕਸਬੇ ਵਿਖੇ ਸਥਿਤ ਸੀ, ਬੀਤੀ 30 ਜਨਵਰੀ, ਸੰਨ 2019 ਨੂੰ ਉਸ ਸਮੇਂ ਢਹਿ ਗਿਆ ਸੀ, ਜਦੋਂ ਹਰਜਿੰਦਰ ਸਿੰਘ ਨੇ ਆਪਣਾ ਟਰੱਕ ਇਸ ਦੇ ਉਪਰੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਪੁਲ ਸਿਰਫ 6 ਟਨ ਦੀ ਸਮਰਥਾ ਰੱਖਦਾ ਸੀ ਪਰ ਡਰਾਈਵਰ ਨੇ ਜੀ.ਪੀ.ਐੱਸ. ਦੇ ਡਰੈਕਸ਼ਨ ਪਿਛੇ ਲੱਗਕੇ ਪੁਲ ਦੇ ਉਪਰ ਟਰੱਕ ਚਾੜ੍ਹ ਦਿੱਤਾ, ਜਿਸ ਨਾਲ ਇਹ ਹਾਦਸਾ ਵਾਪਰਿਆ ਸੀ।

Share