ਕੈਲੀਫੋਰਨੀਆ ਦੀ ਕੋਰੋਨਾ ਵੈਕਸੀਨ ਲਾਟਰੀ ’ਚ 15 ਜੇਤੂਆਂ ਦਾ ਕੱਢਿਆ ਇੱਕ ਹੋਰ ਡਰਾਅ

107
Share

ਫਰਿਜ਼ਨੋ, 13 ਜੂਨ (ਮਾਛੀਕੇ/ਪੰਜਾਬ ਮੇਲ)-ਕੈਲੀਫੋਰਨੀਆ ’ਚ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਕੋਰੋਨਾ ਲਾਟਰੀ ਤਹਿਤ ਸ਼ੁੱਕਰਵਾਰ ਨੂੰ ਹੋਰ 15 ਜੇਤੂ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਹਰੇਕ ਨੂੰ 50,000 ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਲਾਟਰੀ ਸਟਾਈਲ ਡਰਾਅ ਨੇ ਤਕਰੀਬਨ 22 ਮਿਲੀਅਨ ਕੈਲੀਫੋਰਨੀਆ ਸਟੇਟ ਦੇ ਵਾਸੀਆਂ ਵਿਚੋਂ ਚੁਣੇ ਗਏ ਜੇਤੂਆਂ ਨੂੰ ਕੋਰੋਨਾਵਾਇਰਸ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲੱਗੀ¿; ਹੈ। ਸਟੇਟ ਅਧਿਕਾਰੀਆਂ ਨੇ ਜੇਤੂਆਂ ਦੀ ਪਛਾਣ ਕੀਤੀ ਹੈ ਕਿ ਉਹ ਕਿਸ ਕਾਉਂਟੀ ’ਚ ਰਹਿੰਦੇ ਅਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਪੰਦਰਾਂ ਹੋਰ ਲੋਕਾਂ ਨੇ ਇਨਾਮ ਜਿੱਤਿਆ ਸੀ ਪਰ ਅਧਿਕਾਰੀ ਉਨ੍ਹਾਂ ਵਿਚੋਂ ਦੋ ਜੇਤੂਆਂ ਤੱਕ ਨਹੀਂ ਪਹੁੰਚ ਸਕੇ ਸਨ। ਇਸ ਲਈ ਗਵਰਨਰ ਗੈਵਿਨ ਨਿਊਸਮ ਅਨੁਸਾਰ ਉਨ੍ਹਾਂ ਦੋਵਾਂ ਦੀ ਥਾਂ ਸੈਕਰਾਮੈਂਟੋ ਅਤੇ ਮੋਨਟੇਰੀ ਕਾਉਂਟੀਜ਼ ਵਿਚ ਹੋਰ ਵਿਅਕਤੀਆਂ ਨੇ ਲੈ ਲਈ ਹੈ। 50,000 ਡਾਲਰ ਦੇ ਇਨਾਮਾਂ ਤੋਂ ਇਲਾਵਾ, ਸੂਬੇ ਨੇ ਟੀਕਾ ਲਗਵਾਉਣ ਵਾਲੇ 20 ਲੱਖ ਲੋਕਾਂ ਨੂੰ 50 ਡਾਲਰ ਗਿਫਟ ਕਾਰਡ ਦੇਣ ਦਾ ਵਾਅਦਾ ਵੀ ਕੀਤਾ ਹੈ। ਪਰ ਇਸ ਲਾਟਰੀ ਯੋਜਨਾ ਦਾ ਵੱਡਾ ਇਨਾਮ ਮੰਗਲਵਾਰ ਨੂੰ ਦਿੱਤਾ ਜਾਵੇਗਾ, ਜਿਸ ਵਿਚ 10 ਲੋਕਾਂ ਵਿਚੋਂ ਹਰ ਇੱਕ ਨੂੰ 1.5 ਮਿਲੀਅਨ ਡਾਲਰ ਮਿਲਣਗੇ। ਨਿਊਸਮ ਅਨੁਸਾਰ ਉਸੇ ਦਿਨ ਹੀ ਰਾਜ ਵਿਚ ਜ਼ਿਆਦਾਤਰ ਕੋਰੋਨਾ ਪਾਬੰਦੀਆਂ ਨੂੰ ਖਤਮ ਕੀਤਾ ਜਾਵੇਗਾ। ਨਿਊਸਮ ਨੇ ਦੱਸਿਆ ਕਿ ਕੈਲੀਫੋਰਨੀਆ ਵਿਚ ਕੋਰੋਨਾਵਾਇਰਸ ਟੀਕੇ ਦੀਆਂ ਤਕਰੀਬਨ 40 ਮਿਲੀਅਨ ਖੁਰਾਕਾਂ ਲਗਾਈਆਂ ਗਈਆਂ ਹਨ ਅਤੇ ਸਟੇਟ ਦੇ 70% ਬਾਲਗਾਂ ਨੂੰ ਘੱਟੋ-ਘੱਟ ਇੱਕ ਖੁਰਾਕ ਲੱਗੀ ਹੈ।

Share