ਕੈਲੀਫੋਰਨੀਆ ’ਚ ਫਾਰਮੇਸੀਆਂ ’ਚ ਹੋਇਆ ਕੋਰੋਨਾ ਟੀਕਾਕਰਨ ਸ਼ੁਰੂ

129
Share

ਫਰਿਜ਼ਨੋ, 17 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਨੂੰ ਕੋਰੋਨਾਵਾਇਰਸ ਨੇ ਬਹੁਤ ਵੱਡੀ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਸੂਬੇ ’ਚ ਵਾਇਰਸ ਨੇ ਵੱਡੀ ਪੱਧਰ ’ਤੇ ਲੋਕਾਂ ਨੂੰ ਬਿਮਾਰ ਕਰਨ ਦੇ ਨਾਲ ਮੌਤ ਦੇ ਘਾਟ ਵੀ ਉਤਾਰਿਆ ਹੈ। ਕੈਲੀਫੋਰਨੀਆ ਦੇ ਸਿਹਤ ਵਿਭਾਗ ਅਨੁਸਾਰ ਵਾਇਰਸ ਦੇ ਤਾਜ਼ਾ ਅੰਕੜਿਆਂ ਅਨੁਸਾਰ ਵੈਲੇਨਟਾਈਨ ਡੇਅ ’ਤੇ ਕੋਰੋਨਾ ਵਾਇਰਸ ਦੇ ਤਕਰੀਬਨ 3,399,878 ਕੇਸ ਦਰਜ ਹੋਏ ਹਨ , ਇਸਦੇ ਇਲਾਵਾ ਰਾਜ ਵਿਚ ਵਾਇਰਸ ਨਾਲ ਸਬੰਧਤ ਲਗਭਗ 46,843 ਮੌਤਾਂ ਵੀ ਦਰਜ਼ ਹੋਈਆਂ ਹਨ। ਇਸਦੇ ਇਲਾਵਾ ਐਤਵਾਰ ਤੱਕ, ਕੈਲੀਫੋਰਨੀਆ ’ਚ ਕੋਰੋਨਾਵਾਇਰਸ ਲਈ ਕੁੱਲ 45,703,217 ਵਸਨੀਕਾਂ ਦੀ ਜਾਂਚ ਕੀਤੀ ਗਈ ਹੈ। ਇਸਦੇ ਇਲਾਵਾ ਰਾਜ ਵਿਚ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਫਾਰਮੇਸੀਆਂ ’ਚ ਵੀ ਟੀਕਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸੀ.ਵੀ.ਐੱਸ., ਵਾਲਗਰੇਨਜ਼ ਅਤੇ ਵਾਲਮਾਰਟ ਨੇ ਫੈਡਰਲ ਰਿਟੇਲ ਫਾਰਮੇਸੀ ਪ੍ਰੋਗਰਾਮ ਦੇ ਹਿੱਸੇ ਵਜੋਂ ਰਾਜ ਅਤੇ ਸੰਘੀ ਪ੍ਰੋਗਰਾਮ ਤਹਿਤ, ਵਧੇਰੇ ਸੁਰੱਖਿਆ ਦੇ ਉਦੇਸ਼ ਨਾਲ ਟੀਕੇ ਲਗਾਉਣੇ ਸ਼ੁਰੂ ਕੀਤੇ ਹਨ। ਸੂਬੇ ਵਿਚ ਫਾਰਮੇਸੀਆਂ ਸੰਬੰਧੀ ਟੀਕਾਕਰਣਨ ਕੇਂਦਰ ਲੱਭਣ ਲਈ, ਵਾਸੀਆਂ ਨੂੰ ਰਾਜ ਦੀ ਵੈਬਸਾਈਟ .. ’ਤੇ ਜਾਣ ਲਈ ਹਦਾਇਤ ਕੀਤੀ ਗਈ ਹੈ ਅਤੇ ਸੀ.ਵੀ.ਐੱਸ. ਨੇ ਉਨ੍ਹਾਂ ਥਾਵਾਂ ਦੀ ਸੂਚੀ ਵੀ ਦਿੱਤੀ ਸੀ, ਜਿਥੇ ਇਸਦੇ ਸਟੋਰਾਂ ’ਤੇ ਟੀਕੇ ਉਪਲੱਬਧ ਸਨ।

Share