ਕੈਲੀਫੋਰਨੀਆ ‘ਚ ਪਾਰਟੀ ਦੌਰਾਨ ਚੱਲੀਆਂ ਗੋਲ਼ੀਆਂ; ਇਕ ਦੀ ਮੌਤ ਤੇ ਅੱਠ ਜ਼ਖ਼ਮੀ

41
Share

ਲਾਸ ਏਂਜਲਸ, 23 ਮਈ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਇਕ ਪਾਰਟੀ ਦੌਰਾਨ ਗੋਲ਼ੀਆਂ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਪਾਰਟੀ ‘ਚ ਕਰੀਬ 100 ਲੋਕ ਮੌਜੂਦ ਸਨ।
ਦੱਖਣੀ ਕੌਲੀਫੋਰਨੀਆ ਦੇ ਸਾਨ ਬਰਨਾਡਿਰਨੋ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਗੋਲ਼ੀਬਾਰੀ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚਣ ‘ਤੇ ਸਟ੍ਰਿਪ ਮਾਲ ਲਾਊਂਜ ਦੇ ਬਾਹਰ ਪਾਰਕਿੰਕ ਖੇਤਰ ‘ਚ ਇਕ ਲਾਸ਼ ਮਿਲੀ। ਜਦਕਿ ਅੱਠ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਚੋਰੀ ਹਥਿਆਰ ਰੱਖਣ ਦੇ ਸ਼ੱਕ ‘ਚ ਦੋ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਦਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ। ਪੁਲਿਸ ਨੇ ਦੱਸਿਆ ਹੈ ਕਿ ਇਕ ਭੀੜ-ਭਾੜ ਵਾਲੇ ਕਮਰੇ ‘ਚ ਪਾਰਟੀ ਦੌਰਾਨ ਬਹਿਸ ਦੌਰਾਨ ਗੋਲ਼ੀਆਂ ਚੱਲੀਆਂ।


Share