ਕੈਲੀਫੋਰਨੀਆ ’ਚ ਛੋਟੇ ਜਹਾਜ਼ ਦੀ ਇਕ ਟਰੱਕ ਨਾਲ ਟੱਕਰ ਹੋਣ ਕਾਰਨ ਪਾਇਲਟ ਦੀ ਮੌਤ

449
Share

ਲਾਸ ਏਂਜਲਸ, 21 ਫਰਵਰੀ (ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ’ਚ ਇੱਕ ਛੋਟੇ ਜਹਾਜ਼ ਦੀ ਇੱਕ ਟਰੱਕ ਨਾਲ ਟੱਕਰ ਹੋਣ ਦੀ ਘਟਨਾ ਵਾਪਰੀ ਹੈ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਅਨੁਸਾਰ, ਇੱਕ ਇੰਜਣ ਵਾਲਾ ਛੋਟਾ ਜਹਾਜ਼ ਸ਼ੁੱਕਰਵਾਰ ਦੁਪਹਿਰ ਨੂੰ ਸੈਨ ਪੇਡਰੋ ਪੋਰਟ ’ਤੇ ਇੱਕ ਟਰੱਕ ਨਾਲ ਟਕਰਾ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ, ਜਦਕਿ ਟਰੱਕ ਚਾਲਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਹਾਦਸਾ ਹੋਣ ਉਪਰੰਤ ਜਹਾਜ਼ੀ ਮਲਬੇ ਦੇ ਨੇੜੇ ਮੌਜੂਦ ਲੋਕਾਂ ਨੇ ਮਦਦ ਕਰਦਿਆਂ ਪਾਇਲਟ ਨੂੰ ਬਾਹਰ ਕੱਢਦਿਆਂ ਅੱਗ ਬੁਝਾਊ ਕਾਮਿਆਂ ਅਤੇ ਹੋਰ ਅਧਿਕਾਰੀਆਂ ਦੇ ਆਉਣ ਤੱਕ ਮੁੱਢਲੀ ਸਹਾਇਤਾ ਦਿੱਤੀ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਅਨੁਸਾਰ ਅਧਿਕਾਰੀਆਂ ਨੇ ਇਸ ਹਾਦਸੇ ਦੀ ਸੂਚਨਾ ਦੇ ਲੱਗਭਗ ਅੱਧੇ ਘੰਟੇ ਬਾਅਦ ਟਰੱਕ ਡਰਾਈਵਰ ਨੂੰ, ਜੋ ਕਿ ਉਨ੍ਹਾਂ ਅਨੁਸਾਰ 30 ਸਾਲ ਦੇ ਲਗਭਗ ਸੀ, ਨੂੰ ਹਸਪਤਾਲ ਲਿਜਾਇਆ ਗਿਆ। ਜਦਕਿ ਅਧਿਕਾਰੀਆਂ ਅਨੁਸਾਰ ਪਾਇਲਟ ਉਨ੍ਹਾਂ ਦੇ ਸੈਨ ਪੇਡਰੋ ਬੰਦਰਗਾਹ ’ਤੇ ਪਹੁੰਚਣ ਤੋਂ ਤੁਰੰਤ ਬਾਅਦ ਮਿ੍ਰਤਕ ਐਲਾਨਿਆ ਗਿਆ। ਫਾਇਰ ਡਿਪਾਰਟਮੈਂਟ ਅਨੁਸਾਰ ਪਾਇਲਟ ਦੀ ਉਮਰ ਫਿਲਹਾਲ ਸਾਹਮਣੇ ਨਹੀ ਆਈ ਹੈ। ਅਧਿਕਾਰੀਆਂ ਅਨੁਸਾਰ ਜਹਾਜ਼ ਦੇ ਟਰੱਕ ਨਾਲ ਟਕਰਾਉਣ ਦੇ ਕਾਰਨ ਅਜੇ ਅਸਪੱਸ਼ਟ ਹਨ ਪਰ ਰਾਸ਼ਟਰੀ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸਦੇ ਇਲਾਵਾ ਇਸ ਹਾਦਸੇ ਦੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ।

Share