ਕੈਲੀਫੋਰਨੀਆ ‘ਚ ਗੋਲੀਬਾਰੀ ਘਟਨਾ ਦੌਰਾਨ ਹੋਈ 1 ਮੌਤ

381
Share

ਫਰਿਜ਼ਨੋ (ਕੈਲੀਫੋਰਨੀਆ) 4 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ‘ਚ ਸ਼ਨੀਵਾਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਨਾਲ ਇੱਕ ਔਰਤ ਜ਼ਖਮੀ ਹੋ ਗਈ। ਪੁਲਸ ਵਿਭਾਗ ਅਨੁਸਾਰ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਗੋਲੀਬਾਰੀ ਦੀਆਂ ਖਬਰਾਂ ਦੇ ਜਵਾਬ ‘ਚ ਸ਼ਹਿਰ ਦੇ ਮੈਕਸਵੈੱਲ ਇਲਾਕੇ ‘ਚ ਕਾਰਵਾਈ ਦੌਰਾਨ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗੋਲੀ ਲੱਗਣ ਨਾਲ ਜ਼ਖਮੀ ਪਾਇਆ। ਵਿਅਕਤੀ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ, ਜਦੋਂ ਕਿ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਦੁਆਰਾ ਫਿਲਹਾਲ ਮ੍ਰਿਤਕ ਦਾ ਨਾਮ, ਉਮਰ ਅਤੇ ਹੋਰ ਪਛਾਣ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ ਜਦਕਿ ਪੁਲਸ ਵੱਲੋਂ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਜਾਨਲੇਵਾ ਗੋਲੀਬਾਰੀ ਨੇ ਇਸ ਸਾਲ ਓਕਲੈਂਡ ‘ਚ ਹੱਤਿਆਵਾਂ ਦੀ ਗਿਣਤੀ 105 ਤੱਕ ਪਹੁੰਚਾ ਦਿੱਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 132 ਫੀਸਦੀ ਅਤੇ 2019 ਦੇ ਮੁਕਾਬਲੇ 70 ਪ੍ਰਤੀਸ਼ਤ ਵੱਧ ਹੈ।


Share