ਕੈਲੀਫੋਰਨੀਆ ਚੋਣਾਂ ‘ਚ ਸਿੱਖਾਂ ਦੀ ਬੱਲੇ-ਬੱਲੇ

214
Share

ਸੈਕਰਾਮੈਂਟੋ, 5 ਨਵੰਬਰ (ਪੰਜਾਬ ਮੇਲ) – 3 ਨਵੰਬਰ ਨੂੰ ਇੱਥੇ ਹੋਈਆਂ ਚੋਣਾਂ ਵਿਚ ਕੁਝ ਸਿੱਖ ਉਮੀਦਵਾਰ ਵੀ ਜਿੱਤੇ ਹਨ। ਬੌਬੀ ਸਿੱਘ ਨੇ ਐਲਕ ਗਰੌਵ ਸਿਟੀ ਤੋਂ ਮੇਅਰ ਦੀ ਚੋਣ ਜਿੱਤੀ ਹੈ। ਉਸਨੇ ਮੌਜੂਦਾ ਮੇਅਰ ਸਟੀਵ ਲੀ ਨੂੰ ਪੰਜ ਹਜਾਰ ਦੇ ਕਰੀਬ ਵੋਟਾਂ ਨਾਲ ਹਰਾਇਆ। ਯੂਬਾ ਸਿਟੀ ਦੇ ਸਟਰ ਕਾਉਂਟੀ ਤੋਂ ਕਰਮਦੀਪ ਸਿੰਘ ਬੈਂਸ ਨੇ ਕਾਉਂਟੀ ਸੁਪਰਵਾਈਜ਼ਰ ਦੀ ਚੋਣ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਦਸਤਾਰਧਾਰੀ ਕਰਮ ਬੈਂਸ ਨੇ ਇਹ ਸੀਟ ਆਪਣੇ ਕਬਜੇ ‘ਚ ਕੀਤੀ। ਲੈਥਰੋਪ ਸ਼ਹਿਰ ਤੋਂ ਇਕ ਵਾਰ ਫਿਰ ਸੁਖਮਿੰਦਰ ਸਿੰਘ ਧਾਲੀਵਾਲ (ਸੱਨੀ) ਨੇ ਇਥੋਂ ਪੰਜਵੀਂ ਵਾਰ ਮੇਅਰ ਦੀ ਚੋਣ ਜਿੱਤੀ। ਇਸੇ ਤਰ੍ਹਾਂ ਗੈਰੀ ਸਿੰਘ ਮੰਟੀਕਾ ਸ਼ਹਿਰ ਤੋਂ ਇਕ ਵਾਰ ਫਿਰ ਤੋਂ ਸਿਟੀ ਕੌਂਸਲ ਮੈਂਬਰ ਦੀ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਯੂਨੀਅਨ ਸਿਟੀ ਤੋਂ ਵੀ ਇਕ ਹੋਰ ਸਿੱਖ ਉਮੀਦਵਾਰ ਗੈਰੀ ਸਿੰਘ ਦੁਬਾਰਾ ਸਿਟੀ ਕੌਂਸਲ ਦੀ ਚੋਣ ਜਿੱਤ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਥਾਵਾਂ ਤੋਂ ਕਈ ਸਿੱਖ ਉਮੀਦਵਾਰ ਇਸ ਵਾਰ ਜੇਤੂ ਰਹੇ ਹਨ।


Share