ਕੈਲੀਫੋਰਨੀਆ ਗਵਰਨਰ ਗੈਵਿਨ ਨਿਊਸਮ ਨੇ ‘‘ਸਟੇਅ ਐਟ ਹੋਮ’’ ਆਦੇਸ਼ਾਂ ਨੂੰ ਲਿਆ ਵਾਪਸ

135
Share

ਫਰਿਜ਼ਨੋ, 27 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਕੋਰੋਨਾਵਾਇਰਸ ਦੇ ਹਾਲਾਤ ਸੁਧਰਨ ਦੇ ਮੱਦੇਨਜ਼ਰ ਰਾਜ ਨੇ ਖੇਤਰੀ ‘‘ਸਟੇਅ ਐਟ ਹੋਮ’’ ਆਦੇਸ਼ਾਂ ਨੂੰ ਵਾਪਸ ਲੈ ਲਿਆ ਹੈ। ਰਾਜ ਵਿਚ ਇਨ੍ਹਾਂ ਪਾਬੰਦੀਆਂ ਦੇ ਹਟਣ ਨਾਲ ਰੈਸਟੋਰੈਂਟ, ਧਾਰਮਿਕ ਸੇਵਾਵਾਂ ਅਤੇ ਹੋਰ ਕੰਮਾਂ ਲਈ ਵਾਪਸ ਖੁੱਲ੍ਹਣ ਦਾ ਰਸਤਾ ਸਾਫ ਹੋ ਗਿਆ ਹੈ। ਇਨ੍ਹਾਂ ਨਿਯਮਾਂ ਸੰਬੰਧੀ ਗਵਰਨਰ ਗੈਵਿਨ ਨਿਊਸਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਰਾਜ ਵਿਚ ਹਸਪਤਾਲਾਂ ’ਚ ਮਰੀਜ਼ਾਂ ਦੇ ਦਾਖਲੇ ਦੀ ਦਰ 20% ਦੇ ਕਰੀਬ ਘਟੀ ਹੈ ਅਤੇ ਸਕਾਰਾਤਮਕ ਦਰਾਂ ਵਿਚ ਗਿਰਾਵਟ ਦੇ ਨਾਲ ਹਸਪਤਾਲਾਂ ਅਤੇ ਆਈ.ਸੀ.ਯੂ. ਦਾਖਲਿਆਂ ਵਿਚ ਹੋਰ ਗਿਰਾਵਟ ਹੋਣ ਦੀ ਉਮੀਦ ਹੈ। ਇਸ ਲਈ ਰਾਜਪਾਲ ਅਨੁਸਾਰ ਬਦਲ ਰਹੀ ਸਥਿਤੀ ਦੇ ਕਾਰਨ ਰਾਜ ਵਿਚ ਘਰ ਰਹਿਣ ਦੇ ਆਦੇਸ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਨਵੇਂ ਹੁਕਮ ਸਾਨ ਫਰਾਂਸਿਸਕੋ, ਬੇ-ਏਰੀਆ, ਸੈਨ ਜੈਕੁਇਨ ਵੈਲੀ ਅਤੇ ਦੱਖਣੀ ਕੈਲੀਫੋਰਨੀਆ ਦੀਆਂ ਬਹੁਗਿਣਤੀਆਂ ਕਾਉਂਟੀਆਂ ਵਿਚ ਲਾਗੂ ਕੀਤਾ ਗਿਆ ਹੈ। ਇਸ ਤਬਦੀਲੀ ਨਾਲ ਰੈਸਟੋਰੈਂਟਾਂ ਵਰਗੇ ਕਾਰੋਬਾਰਾਂ ਨੂੰ ਬਹੁਤ ਸਾਰੇ ਖੇਤਰਾਂ ਵਿਚ ਮੁੜ ਸ਼ੁਰੂ ਕਰਨ ਦੀ ਆਗਿਆ ਮਿਲੇਗੀ, ਹਾਲਾਂਕਿ ਸਥਾਨਕ ਅਧਿਕਾਰੀ ਨਿਯਮਾਂ ਨੂੰ ਸਖਤ ਰੱਖ ਸਕਦੇ ਹਨ।
ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਦਸੰਬਰ ਵਿਚ ਵਾਇਰਸ ਦੇ ਕੇਸਾਂ ਵਿਚ ਵਾਧਾ ਹੋਣ ਅਤੇ ਹਸਪਤਾਲਾਂ ਵਿਚ ਆਈ.ਸੀ.ਯੂ. ਦੀ ਸਮਰੱਥਾ 15 ਪ੍ਰਤੀਸ਼ਤ ਤੋਂ ਘੱਟ ਹੋਣ ਕਾਰਨ ਸਟੇਅ-ਐਟ-ਹੋਮ ਆਰਡਰ ਲਾਗੂ ਕੀਤੇ ਸਨ। ਜਿਸ ਕਰਕੇ¿; ਖੇਤਰ ਨੂੰ ਜ਼ਿਆਦਾਤਰ ਕਾਰੋਬਾਰ ਬੰਦ ਕਰਨੇ ਪਏ ਸਨ।

Share