ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਵੱਲੋਂ ਪਾਲ ਸਿਹੋਤਾ ਦੇ ਐੱਨ.ਆਰ.ਆਈ. ਸਭਾ ਦੀਆਂ ਚੋਣਾਂ ਜਿੱਤਣ ‘ਤੇ ਖੁਸ਼ੀ ਦਾ ਇਜ਼ਹਾਰ

727

ਫਰਿਜ਼ਨੋ, 11 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਵੱਲੋਂ ਕਬੱਡੀ ਪ੍ਰਮੋਟਰ ਅਤੇ ਸਮਾਜ ਸੇਵਕ ਪਾਲ ਸਿਹੋਤਾ ਦੇ ਐੱਨ.ਆਰ.ਆਈ. ਸਭਾ ਦੀਆਂ ਚੋਣਾਂ ਜਿੱਤਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਕ ਸਾਂਝੇ ਬਿਆਨ ਵਿਚ ਫੈਡਰੇਸ਼ਨ ਨੇ ਕਿਹਾ ਕਿ ਪਾਲ ਸਿਹੋਤਾ ਦੇ ਐੱਨ.ਆਰ.ਆਈ. ਸਭਾ ਦੇ ਪ੍ਰਧਾਨ ਬਣਨ ਨਾਲ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੈਲੀਫੋਰਨੀਆ ਸੂਬੇ ਦੇ ਵਸਨੀਕ ਪਾਲ ਸਿਹੋਤਾ ਸਾਡੀ ਆਪਣੀ ਭਲਾਈ ਲਈ ਬਣੀ ਸੰਸਥਾ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਪਾਲ ਸਿਹੋਤਾ ਇਕ ਸੁਲਝੇ ਹੋਏ ਸਿਆਸਤਦਾਨ ਹਨ। ਉਹ ਬਿਨਾਂ ਕਿਸੇ ਭੇਦਭਾਵ ਜਾਂ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਹਰ ਇਕ ਦਾ ਭਲਾ ਚਾਹੁੰਣ ਵਾਲੇ ਹਨ। ਇਨ੍ਹਾਂ ਆਗੂਆਂ ਨੇ ਆਸ ਪ੍ਰਗਟ ਕੀਤੀ ਕਿ ਪਾਲ ਸਿਹੋਤਾ ਇਸ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ, ਸੂਝ-ਬੂਝ ਅਤੇ ਦਿਆਨਤਦਾਰੀ ਨਾਲ ਨਿਭਾਉਣਗੇ। ਇਨ੍ਹਾਂ ਆਗੂਆਂ ਵਿਚ ਹੋਰਨਾਂ ਤੋਂ ਇਲਾਵਾ ਸ਼ਿੰਦਾ ਅਟਵਾਲ, ਸੁਰਿੰਦਰ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ, ਜੌਹਨ ਸਿੰਘ ਗਿੱਲ, ਤੀਰਥ ਗਾਖਲ, ਪਾਲ ਕੈਲੇ, ਸੁਰਜੀਤ ਸਿੰਘ ਟੁੱਟ, ਅਵਤਾਰ ਗਿੱਲ, ਹੈਰੀ ਗਿੱਲ ਵੀ ਸ਼ਾਮਲ ਹਨ।