ਕੈਲੀਫੋਰਨੀਆ ਈਵੈਂਟਸ ਕੁਲੀਸ਼ਨ ਵੱਲੋਂ ਫਿਊਨਰਲ ਮਾਰਚ ਦਾ ਆਯੋਜਨ

354
Share

ਸੈਕਰਾਮੈਂਟੋ, 14 ਅਕਤੂਬਰ (ਪੰਜਾਬ ਮੇਲ)-ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਵਪਾਰਕ ਅਦਾਰੇ ਬੰਦ ਹੋ ਚੁੱਕੇ ਹਨ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਈਵੈਂਟ ਅਤੇ ਵੈਡਿੰਗ ਪਲੈਨਰ ਵੀ ਬੇਰੁਜ਼ਗਾਰ ਹੋ ਕੇ ਰਹਿ ਗਏ ਹਨ। ਇਸੇ ਤਹਿਤ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸ ਸੰਬੰਧੀ ਅਰਥੀ ਪ੍ਰਦਰਸ਼ਨ ਕੀਤੇ ਗਏ। ਇਹ ਪ੍ਰਦਰਸ਼ਨ ਸਾਨ ਫਰਾਂਸਿਸਕੋ, ਲਾਸ ਏਂਜਲਸ ਤੋਂ ਇਲਾਵਾ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਵੀ ਕੀਤੇ ਗਏ। ਸੈਕਰਾਮੈਂਟੋ ਦਾ ਪ੍ਰਦਰਸ਼ਨ ਰਾਜਧਾਨੀ ਦੇ ਬਾਹਰ ਹੋਇਆ। ਜਿੱਥੇ ਈਵੈਂਟ ਅਤੇ ਵਿਆਹ ਸਮਾਗਮਾਂ ਨਾਲ ਸੰਬੰਧਤ ਵੱਖ-ਵੱਖ ਵਪਾਰਕ ਅਦਾਰਿਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚ ਈਵੈਂਟ ਹਾਲ, ਡੈਕੋਰੇਸ਼ਨ, ਫੋਟੋਗ੍ਰਾਫਰ, ਡੀ.ਜੇ., ਰੈਸਟੋਰੈਂਟ, ਮੇਕਅੱਪ ਆਰਟਿਸਟ ਆਦਿ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੋਵਿਡ-19 ਮਹਾਮਾਰੀ ਕਾਰਨ ਕੈਲੀਫੋਰਨੀਆ ‘ਚ ਪਿਛਲੇ ਲੰਬੇ ਸਮੇਂ ਤੋਂ ਇਹ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਇਸ ਵਪਾਰ ਨਾਲ ਸੰਬੰਧਤ ਲੋਕਾਂ ਦੀ ਸਰਕਾਰ ਮਦਦ ਕਰੇ। ਕੈਲੀਫੋਰਨੀਆ ਈਵੈਂਟਸ ਕੁਲੀਸ਼ਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ 70 ਫੀਸਦੀ ਦੇ ਕਰੀਬ ਈਵੈਂਟ ਕੰਪਨੀਆਂ ਇਹ ਕਾਰੋਬਾਰ ਛੱਡ ਜਾਣਗੀਆਂ। ਪ੍ਰਦਰਸ਼ਨ ‘ਚ ਮੁਜ਼ਾਹਰਾਕਾਰੀਆਂ ਵੱਲੋਂ ਦੋ ਅਰਥੀਆਂ ਦੇ ਕਾਸਕ ਵੀ ਸ਼ਾਮਲ ਕੀਤੇ ਗਏ ਸਨ, ਜਿਸ ਨਾਲ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਸਨ ਕਿ ਇਹ ਕਾਰੋਬਾਰ ਮਰ ਚੁੱਕਾ ਹੈ।


Share