ਕੈਲੀਫੋਰਨੀਆ ਅਤੇ ਆਸ-ਪਾਸ ਦੀਆਂ ਸਟੇਟਾਂ ਵਿਚ ਗਰਮੀ ਤੋੜੇਗੀ ਸਾਰੇ ਰਿਕਾਰਡ

104
Share

ਫਰਿਜ਼ਨੋ, 1 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਸਾਊਦਰਨ ਕੈਲੀਫੋਰਨੀਆ ਤੋਂ ਲੈ ਕੇ ਵਾਸਿੰਗਟਨ ਅਤੇ ਮਨਟਾਨਾ ਸਟੇਟਾਂ ਤੱਕ ਇਸ ਹਫ਼ਤੇ ਤੇਜ਼ ਗਰਮਾਇਸ਼ ਆਪਣੇ ਹੱਥ ਵਿਖਾਵੇਗੀ ਅਤੇ ਵਿਸਟ ਦੀਆਂ ਸਟੇਟਾਂ ਵਿਚ ਪਿਛਲੇ 130 ਰਿਕਾਰਡ ਤੋੜੇਗੀ। ਕੈਲੀਫੋਰਨੀਆ ਦੇ ਫਰਿਜ਼ਨੋ, ਮਡੇਰਾ, ਮਰਸਿੱਡ ਆਦਿ ਸ਼ਹਿਰਾਂ ਵਿਚ ਪਾਰਾ ਆਮ ਨਾਲ਼ੋਂ ਵੀਹ ਦਰਜੇ ਵੱਧ ਰਹੇਗਾ। ਸੈਕਰਾਮੈਟੋਂ ਅਤੇ ਆਸ-ਪਾਸ ਦੇ ਸ਼ਹਿਰਾਂ ਵਿਚ ਵੀ ਤਾਪਮਾਨ 108 ਡਿਗਰੀ ਤੋਂ ਪਾਰ ਜਾ ਸਕਦਾ ਹੈ। ਔਰੇਗਨ, ਵਾਸ਼ਿੰਗਟਨ, ਮਨਟਾਨਾ, ਨਵਾਡਾ, ਯੂਟਾ, ਆਈਡਾਹੋ ਆਦਿ ਸਟੇਟਾਂ ਵਿਚ ਹੀਟ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵੱਧ ਪਾਣੀ ਪੀਣ ਅਤੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਪੂਰਾ ਹਫ਼ਤਾ ਹੀਟ ਆਪਣੇ ਜੋਬਨ ’ਤੇ ਰਹੇਗੀ।

Share