ਕੈਲੀਫੋਰਨੀਆਂ “ਚ ਇੱਕ ਦਿਨ ਵਿੱਚ ਕੋਰੋਨਾਂ ਵਾਇਰਸ ਨਾਲ ਹੋਈਆਂ 695 ਮੌਤਾਂ

502
Share

ਫਰਿਜ਼ਨੋ (ਕੈਲੀਫੋਰਨੀਆਂ), 11 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਦਾ ਸੰਘਣੀ ਵਸੋਂ ਵਾਲਾ ਸੂਬਾ ਕੈਲੀਫੋਰਨੀਆਂ ਦੇਸ਼ ਭਰ ਵਿੱਚੋਂ ਕੋਰੋਨਾਂ ਵਾਇਰਸ ਨਾਲ ਸਭ ਤੋ ਜ਼ਿਆਦਾ ਪ੍ਰਭਾਵਿਤ ਹੋਇਆ ਹੈ।ਵਾਇਰਸ ਦੀ ਲਾਗ ਅਤੇ ਮੌਤਾਂ ਵਿੱਚ ਵਿੱਚ ਵਾਧੇ ਦੇ ਮੱਦੇਨਜ਼ਰ ਰਾਜ਼ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਦੇ ਦਿਨ 695 ਕੋਰੋਨਾਂ ਵਾਇਰਸ ਮੌਤਾਂ ਦੀ ਰਿਪੋਰਟ ਦਿੱਤੀ ਹੈ। ਸੂਬੇ ਦੇ ਪਬਲਿਕ ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ ਕੈਲੀਫੋਰਨੀਆਂ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 29,233 ਹੋ ਗਈ ਹੈ। ਇਸਦੇ ਨਾਲ ਹੀ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਤਕਰੀਬਨ 22,000 ਹੋ ਗਈ ਹੈ ਜੋ ਕਿ ਰਾਜ ਦੇ ਮਾਡਲ ਪ੍ਰੋਜੈਕਟ  ਅਨੁਸਾਰ 1 ਫਰਵਰੀ ਤੱਕ 30,000 ਤੱਕ ਪਹੁੰਚ ਸਕਦੀ ਹੈ। ਕੈਲੀਫੋਰਨੀਆਂ ਵਿੱਚ ਹੇਲੋਵੀਨ ਅਤੇ ਥੈਂਕਸਗਿਵਿੰਗ ਦੇ ਬਾਅਦ ਹੋਏ ਕੇਸਾਂ ਦੇ ਵਾਧੇ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਰਿਕਾਰਡ ਵਾਧਾ ਕੀਤਾ ਹੈ। ਸੂਬੇ ਵਿੱਚ ਲਾਸ ਏਂਜਲਸ ਅਤੇ ਹੋਰ ਵਾਇਰਸ ਪ੍ਰਭਾਵਿਤ ਖੇਤਰਾਂ ਵਿੱਚ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਿਹਤ ਸਹੂਲਤਾਂ ਨੂੰ ਜਾਰੀ ਰੱਖਣ ਲਈ ਸੰਘਰਸ਼ ਕਰ ਰਹੇ ਹਨ । ਲਾਸ ਏਂਜਲਸ ਕਾਉਂਟੀ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿੱਚ 20,000 ਦੇ ਨਵੇਂ ਰੋਜ਼ਾਨਾ ਕੇਸਾਂ ਨੂੰ ਦਰਸਾਇਆ ਗਿਆ ਹੈ ਜੋ ਕਿ ਪਿਛਲੇ ਹਫ਼ਤੇ ਵਿਚਲੇ 14,000 ਨਵੇਂ ਰੋਜ਼ਾਨਾ ਦੇ ਮਾਮਲਿਆਂ ਦੀ ਔਸਤ ਤੋਂ ਉੱਪਰ ਹੈ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਕਾਉਂਟੀ ਨੇ 12,000 ਮੌਤਾਂ ਨੂੰ ਪਾਰ ਕਰ ਲਿਆ ਹੈ, ਜਿਨ੍ਹਾਂ ਵਿਚੋਂ 1000 ਪਿਛਲੇ ਚਾਰ ਦਿਨਾਂ ਵਿੱਚ ਹੀ ਹੋਈਆਂ ਹਨ।ਕੈਲੀਫੋਰਨੀਆਂ ਵਿੱਚ ਲਾਸ ਏਂਜਲਸ ਕਾਉਂਟੀ ਰਾਜ ਦੀ ਆਬਾਦੀ ਦਾ ਚੌਥਾ ਹਿੱਸਾ ਹੈ ਪਰ 40% ਕੋਵਿਡ -19 ਮੌਤਾਂ ਇਸ ਖੇਤਰ ਦੇ ਹਿੱਸੇ ਆ ਰਹੀਆਂ ਹਨ।

Share