ਕੈਲਗਰੀ ‘ਚ ਸ਼ੁੱਕਰਵਾਰ ਨੂੰ ਕਾਰੋਬਾਰ ਖੁੱਲ੍ਹਣ ਦੀ ਸੰਭਾਵਨਾ

775
Share

ਕੈਲਗਰੀ, 21 ਮਈ (ਪੰਜਾਬ ਮੇਲ)- ਸ਼ੁੱਕਰਵਾਰ ਨੂੰ ਕੈਲਗਰੀ ਅਤੇ ਬਰੁਕਸ ਵਿਚ ਕਾਰੋਬਾਰਾਂ ਨੂੰ ਚਾਲੂ ਕੀਤੇ ਜਾਣ ਸਬੰਧੀ ਫ਼ੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਸਟੋਰੈਂਟਸ, ਬਾਰਜ਼, ਪੱਬ ਅਤੇ ਕੈਫ਼ੇ ਦੇ ਨਾਲ-ਨਾਲ ਸੈਲੂਨਜ਼ ਅਤੇ ਬਾਰਬਰ ਦੀਆਂ ਦੁਕਾਨਾਂ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਪਿਛਲੀ ਵਾਰ 18 ਘੰਟੇ ਪਹਿਲਾਂ ਸੂਚਿਤ ਕੀਤਾ ਗਿਆ ਸੀ ਕਿ ਕੈਲਗਰੀ ਅਤੇ ਬਰੁਕਸ ਵਿਚ 14 ਮਈ ਨੂੰ ਇਹ ਸਾਰੇ ਕਾਰੋਬਾਰ ਨਹੀਂ ਖੋਲ੍ਹੇ ਜਾ ਸਕਣਗੇ ਤੇ ਇਨ੍ਹਾਂ ਕੰਮ ਮਾਲਕਾਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਸਨ। ਪ੍ਰੀਮੀਅਰ ਕੈਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਇਨ੍ਹਾਂ ਕੰਮ ਮਾਲਕਾਂ ਨੂੰ ਸੂਚਨਾ ਦੇਣ ਵਿਚ ਦੇਰੀ ਹੋਈ ਸੀ। ਉਨ੍ਹਾਂ ਡਾ. ਹਿਨਸ਼ੌਅ ਨੂੰ ਸਾਫ਼ ਦੱਸ ਦਿੱਤਾ ਹੈ ਕਿ ਹੁਣ ਪਿਛਲੀ ਵਾਰ ਵਾਂਗ ਨਹੀਂ ਹੋਣਾ ਚਾਹੀਦਾ ਅਤੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਅਲਬਰਟਾ ਰੀ-ਲਾਚ ਦਾ ਅਗਲਾ ਪੜਾਅ 19 ਜੂਨ ਤੋਂ ਸ਼ੁਰੂ ਹੋਵੇਗਾ।


Share