ਕੈਲਗਰੀ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

128
Share

ਕੈਲਗਰੀ, 24 ਮਈ (ਪੰਜਾਬ ਮੇਲ)- ਕੈਲਗਰੀ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮਿ੍ਰਤਕ ਨੌਜਵਾਨ ਦਾ ਸੰਬੰਧ ਪਿਛਲੇ ਦਿਨੀਂ ਵੈਨਕੂਵਰ ’ਚ ਮਾਰੇ ਪੰਜਾਬੀ ਨੌਜਵਾਨ ਜਸਕੀਰਤ ਕਾਲਕਟ ਨਾਲ ਜੁੜਦਾ ਹੈ। ਕੈਲਗਰੀ ’ਚ ਮਾਰੇ ਗਏ ਨੌਜਵਾਨ ਦਾ ਨਾਂਅ ਗੁਰਕੀਰਤ ਉਰਫ਼ ਗੈਰੀ ਕਾਲਕਟ ਦੱਸਿਆ ਗਿਆ ਹੈ, ਜੋ ਸਰੀ ਦਾ ਵਸਨੀਕ ਸੀ। ਗੁਰਕੀਰਤ ਕਾਲਕਟ ਦੇ ਛੋਟੇ ਭਰਾ ਜਸਕੀਰਤ ਕਾਲਕਟ ਨੂੰ ਕੁੱਝ ਦਿਨ ਪਹਿਲਾਂ ਬਰਨਬੀ ਵੈਨਕੂਵਰ ’ਚ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਭਰਾ ‘ਬ੍ਰਦਰਜ਼ ਕੀਪਰਜ਼ ਗਰੁੱਪ’ ਨਾਲ ਸਬੰਧਿਤ ਸਨ। ਪਰ ਅਜੇ ਤੱਕ ਪੁਲਿਸ ਵਲੋਂ ਕਿਸੇ ਵੀ ਵਿਅਕਤੀ ਦੇ ਨਾਂਅ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਨੌਜਵਾਨਾਂ ਦੀਆਂ ਪਿਛਲੇ ਦਿਨਾਂ ਤੋਂ ਗਰੁੱਪਾਂ ਕਰਕੇ ਹੋਈਆਂ ਮੌਤਾਂ ਤੋਂ ਜਿੱਥੇ ਮਾਪੇ ਚਿੰਤਤ ਹਨ, ਉੱਥੇ ਨਾਲ ਹੀ ਪੰਜਾਬੀ ਭਾਈਚਾਰੇ ’ਚ ਵੀ ਮਾਯੂਸੀ ਪਈ ਜਾ ਰਹੀ ਹੈ।

Share