ਕੈਲਗਰੀ ‘ਚ ਪੰਜਾਬੀ ਦੀ ਅਣਗਹਿਲੀ ਨਾਲ ਵਾਪਰਿਆ ਭਿਆਨਕ ਹਾਦਸਾ: 1 ਦੀ ਮੌਤ, ਕਈ ਜ਼ਖਮੀ

412
Share

-ਪੰਜਾਬੀ ਡਰਾਈਵਰ ‘ਤੇ ਪਰਚਾ ਦਰਜ
ਕੈਲਗਰੀ, 30 ਅਗਸਤ (ਪੰਜਾਬ ਮੇਲ)- ਕੈਲਗਰੀ ਵਿਚ ਗੁਰਮੀਤ ਚੀਮਾ ਨਾਂ ਦੇ ਪੰਜਾਬੀ ਦੀ ਅਣਗਹਿਲੀ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ । ਉਸ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਕਵਾ ਹਾਈਵੇਅ ‘ਤੇ ਜਾਂਦੇ ਸਮੇਂ ਗੁਰਮੀਤ ਕੋਲੋਂ ਆਪਣਾ ਸੈਮੀ ਟਰੱਕ ਕੰਟਰੋਲ ਨਾ ਕਰ ਹੋਇਆ ਤੇ ਇਹ ਇਕ ਕਾਰ ਵਿਚ ਵੱਜਾ, ਇਹ ਕਾਰ ਅਗਲੀ ਕਾਰ ਵਿਚ ਵੱਜੀ ਤੇ ਇਸ ਤਰ੍ਹਾਂ 4-5 ਕਾਰਾਂ ਇਕ ਦੂਜੇ ਵਿਚ ਵੱਜੀਆਂ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਕਈ ਲੋਕ ਜ਼ਖਮੀ ਹੋ ਗਏ ਤੇ ਇਕ ਵਿਅਕਤੀ ਦਿਮਾਗ ‘ਚ ਸੱਟ ਲੱਗਣ ਕਾਰਨ ਗੰਭੀਰ ਹਾਲਤ ਵਿਚ ਹੈ। ਹਾਦਸੇ ਕਾਰਨ ਕਈ ਵਾਹਨ ਨੁਕਸਾਨੇ ਗਏ।
ਪੰਜਾਬੀ ਨੌਜਵਾਨ ਗੁਰਮੀਤ ‘ਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਲੱਗੇ ਹਨ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਉਸ ਨੂੰ ਮੈਲਫੋਰਟ ਵਿਖੇ ਸੂਬਾਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ ਨਕਦ ਬਾਂਡ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਹੁਣ ਉਹ ਅਕਤੂਬਰ ‘ਚ ਅਦਾਲਤ ਵਿਚ ਪੇਸ਼ ਹੋਵੇਗਾ। ਕੰਪਨੀ ਮਾਲਕ ਨੇ ਦੱਸਿਆ ਕਿ ਗੁਰਮੀਤ 2011 ਤੋਂ ਗੱਡੀ ਚਲਾ ਰਿਹਾ ਹੈ ਪਰ ਉਸ ਦੀ ਟਰਾਂਸਪੋਰਟ ਵਿਚ ਉਹ ਨਵਾਂ ਹੈ ਤੇ ਉਹ ਦੋ ਦਿਨ ਪਹਿਲਾਂ ਹੀ ਨੌਕਰੀ ‘ਤੇ ਆਇਆ ਸੀ। ਸਥਾਨਕ ਪੁਲਿਸ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ, ਜਦ ਸੈਮੀ ਟਰੱਕ ਨਿਰਮਾਣ ਕਾਰਜ ਵਾਲੇ ਸਥਾਨ ‘ਚ ਦਾਖਲ ਹੋਇਆ ਅਤੇ ਇਸ ਕਾਰਨ ਕਈ ਵਾਹਨ ਆਪਸ ‘ਚ ਟਕਰਾ ਗਏ।


Share