ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਇਕਾਂਤਵਾਸ

130
Share

ਚਮਕੌਰ ਸਾਹਿਬ, 21 ਮਾਰਚ (ਪੰਜਾਬ ਮੇਲ)- ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੇਜ਼ ਬੁਖਾਰ ਕਾਰਨ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਸ਼੍ਰੀ ਚੰਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਹਲਕੇ ਦੇ ਪਿੰਡ ਕਸਬਾ ਬੇਲਾ, ਪਿਰੋਜਪੁਰ ਅਤੇ ਪਿੰਡ ਬਜ਼ੀਦਪੁਰ ਸਮੇਤ ਹੋਰ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਸੀ ਪਰ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਕਾਫੀ ਤੇਜ਼ ਬੁਖਾਰ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਉਹ ਇਕਾਂਤਵਾਸ ਹੋ ਗਏ ਹਨ।

Share