ਕੈਪੀਟਲ ਹਿੱਲ ਹਿੰਸਾ ਮਾਮਲਾ; ਖੁਫੀਆ ਏਜੰਸੀ ਐੱਫ.ਬੀ.ਆਈ. ਸਵਾਲਾਂ ਦੇ ਘੇਰੇ ’ਚ

315
Share

-ਸੈਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਸਵਾਲਾਂ ਦਾ ਦੇਣਾ ਪਵੇਗਾ ਜਵਾਬ
ਵਾਸ਼ਿੰਗਟਨ, 3 ਮਾਰਚ (ਪੰਜਾਬ ਮੇਲ)- 6 ਜਨਵਰੀ ਨੂੰ ਅਮਰੀਕੀ ਸੰਸਦ ’ਚ ਹੋਈ ਹਿੰਸਾ ਦੇ ਮਾਮਲੇ ’ਚ ਖੁਫ਼ੀਆ ਏਜੰਸੀ ਐੱਫ.ਬੀ.ਆਈ. ਸਵਾਲਾਂ ਦੇ ਘੇਰੇ ’ਚ ਹੈ। ਹਿੰਸਾ ਤੋਂ ਬਾਅਦ ਪਹਿਲੀ ਵਾਰ ਏਜੰਸੀ ਦੇ ਮੁਖੀ ਕਿ੍ਰਸ ਰੇ ਨੂੰ ਸੈਨੇਟ ਦੇ ਨਿਆਂਪਾਲਿਕਾ ਕਮੇਟੀ ਦੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਕੈਪੀਟਲ ਹਿੰਸਾ ਦੇ ਮਾਮਲੇ ’ਚ ਜਾਂਚ ਚਲ ਰਹੀ ਹੈ। ਇਸ ਨਾਲ ਹੀ ਇਹ ਵੀ ਵੱਡਾ ਸਵਾਲ ਉਠ ਰਿਹਾ ਹੈ ਕਿ ਇਨ੍ਹੀਂ ਵਿਆਪਕ ਹਿੰਸਾ ਦੇ ਮਾਮਲੇ ’ਚ ਤਤਕਾਲ ਕੰਟਰੋਲ ਦੀਆਂ ਕੋਸ਼ਿਸ਼ਾਂ ’ਚ ਕਿੱਥੇ ਕਮੀ ਰਹਿ ਗਈ। ਇਹ ਸਥਿਤੀਆਂ ਉਸ ਸਮੇਂ ਦੀਆਂ ਹਨ, ਜਦੋਂ ਸਾਰੀਆਂ ਸੁਰੱਖਿਆ ਏਜੰਸੀਆਂ ਸਤੰਬਰ 2001 ਦੇ ਹਮਲੇ ਤੋਂ ਬਾਅਦ ਨਿਰੰਤਰ ਆਪਣੇ ਨੂੰ ਕੌਮਾਂਤਰੀ ਅੱਤਵਾਦ ਨਾਲ ਲੜਣ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋਣ ਦਾ ਦਾਅਵਾ ਕਰ ਰਹੀ ਸੀ।
ਸੈਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਸਾਹਮਣੇ ਐੱਫ.ਬੀ.ਆਈ. ਮੁਖੀ ਕਿ੍ਰਸ ਰੇ ਨੂੰ ਜਵਾਬ ਦੇਣਾ ਪਵੇਗਾ ਕਿ ਚੂਕ ਕਿਸ ਪੱਧਰ ’ਤੇ ਹੋਈ। ਕੀ ਐੱਫ.ਬੀ.ਆਈ. ਨੂੰ ਇਨ੍ਹੇਂ ਵਿਆਪਕ ਪੈਮਾਨੇ ’ਤੇ ਹਿੰਸਾ ਦੀ ਪਹਿਲਾਂ ਤੋਂ ਹੀ ਜਾਣਕਾਰੀ ਹੋ ਸਕੀ ਸੀ? ਇਹ ਜਾਣਕਾਰੀਆਂ ਮਿਲਣ ਤੋਂ ਬਾਅਦ ਹੋਰ ਏਜੰਸੀਆਂ ਨਾਲ ਆਮ ਪੱਧਰ ’ਤੇ ਕੀ ਕਮੀਆਂ ਰਹੀਆਂ ਉਸ ਲਈ ਕੋਣ ਜ਼ਿੰਮੇਵਾਰ ਹੈ। ਕਮੇਟੀ ਇਹ ਵੀ ਸਵਾਲ ਕਰ ਸਕਦੀ ਹੈ ਕਿ ਕੀ ਐੱਫ.ਬੀ.ਆਈ. ਰਾਸ਼ਟਰੀ ਸੁਰੱਖਿਆ ਨੂੰ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਕੋਲ ਸ੍ਰੋਤਾਂ ਦੀ ਕੀ ਸਥਿਤੀ ਹੈ। ਐੱਫ.ਬੀ.ਆਈ. ਮੁਖੀ ਤੋਂ ਅਮਰੀਕਾ ’ਚ ਰੂਸ ਦੇ ਹੈਕਰਾਂ ਦੁਆਰਾ ਕੀਤੀਆਂ ਗਈਆਂ ਘਟਨਾਵਾਂ ਦੇ ਸਬੰਧਾਂ ’ਚ ਵੀ ਸਵਾਲ ਪੁੱਛੇ ਜਾ ਸਕਦੇ ਹਨ।

Share