ਕੈਪੀਟਲ ਹਿੱਲ ਹਿੰਸਾ : ਤਿੰਨ ਲੋਕਾਂ ‘ਤੇ ਦੋਸ਼ ਤੈਅ

441
Share

ਵਾਸ਼ਿੰਗਟਨ, 28 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ 6 ਜਨਵਰੀ ਨੂੰ ਕੈਪੀਟਲ ਹਿੱਲ ਇਮਾਰਤ ਦੀ ਘੇਰਾਬੰਦੀ ਕਰ ਕੇ ਉਸ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਇਕ ਸੰਘੀ ਅਦਾਲਤ ਨੇ ‘ਓਥ ਕੀਪਰਸ’ ਨਾਂ ਦੀ ਸੰਗਠਨ ਨਾਲ ਜੁੜੇ ਹੋਏ ਤਿੰਨ ਲੋਕਾਂ ‘ਤੇ ਦੋਸ਼ ਤੈਅ ਕੀਤੇ ਹਨ। ਅਮਰੀਕਾ ਦੇ ਨਿਆਂ ਮੰਤਰਾਲਾ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਕੋਲੰਬੀਆ ਦੀ ਇਕ ਸੰਘੀ ਅਦਾਲਤ ਨੇ ਕੈਪੀਟਲ ਹਿੱਲ ਇਮਾਰਤ ‘ਤੇ ਹਮਲਾ ਕਰ ਕਾਂਗਰਸ ਦੀ ਕਾਰਵਾਈ ‘ਚ ਰੁਕਾਵਟ ਪਾਉਣ ਸਮੇਤ ਹੋਰ ਹਿੰਸਕ ਗਤੀਵਿਧੀਆਂ ਦੀ ਸਾਜਿਸ਼ ਰਚਣ ਦੇ ਮਾਮਲੇ ‘ਚ ਓਥ ਕੀਪਰਸ ਦੇ ਤਿੰਨ ਲੋਕਾਂ ‘ਤੇ ਦੋਸ਼ ਤੈਅ ਕੀਤੇ ਹਨ। ਓਥ ਕੀਪਰਸ ਅਰਧ ਸੈਨਿਕ ਬਲਾਂ ਦਾ ਇਕ ਸੱਜੇ-ਪੱਖੀ ਸੰਗਠਨ ਹੈ ਜਿਸ ‘ਚ ਫੌਜ ਅਤੇ ਐਨਫੋਰਸਮੈਂਟ ਲਾਗੂ ਕਰਨ ਵਾਲੇ ਵਿਭਾਗਾਂ ‘ਤੋਂ ਸੇਵਾਮੁਕਤ ਹੋ ਚੁੱਕੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।


Share