ਕੈਪੀਟਲ ਹਿਲ ਹਮਲਾ ਮਾਮਲਾ: ਐੱਫ.ਬੀ.ਆਈ. ਨੂੰ ਜਾਂਜ ਕਰਨ ਲਈ ਬਣਾਈ ਸਟਰਾਈਕ ਫੋਰਸ

507
Share

-ਐੱਫ.ਬੀ.ਆਈ. ਹਜ਼ਾਰਾਂ ਗਵਾਹਾਂ ਦੇ ਬਿਆਨ ਦਰਜ ਕਰ ਰਹੀ
ਨਿਊਯਾਰਕ, 14 ਜਨਵਰੀ (ਪੰਜਾਬ ਮੇਲ)-ਰਾਸ਼ਟਰਪਤੀ ਡੋਨਾਲਡ ਟਰੰਪ ਸਮਰਥਕ ਭੀੜ ਵੱਲੋਂ ਅਮਰੀਕਾ ਦੇ ਕੈਪੀਟਲ ਹਿਲ ’ਤੇ 6 ਜਨਵਰੀ ਨੂੰ ਕੀਤੇ ਗਏ ਹਿੰਸਕ ਹਮਲੇ ਦੇ ਇਕ ਹਫਤੇ ਤੋਂ ਵੀ ਘੱਟ ਸਮੇਂ ’ਚ ਐੱਫ.ਬੀ.ਆਈ. ਪਹਿਲਾਂ ਤੋਂ ਹੀ ਇਕ ਲੱਖ ਤੋਂ ਜ਼ਿਆਦਾ ਡਿਜੀਟਲ ਮੀਡੀਆ ਫੁਟੇਜ ਨੂੰ ਵੇਖ ਰਹੀ ਹੈ। ਅਮਰੀਕੀ ਨਿਆ ਵਿਭਾਗ ਨੇ ਦੇਸ਼ਧ੍ਰੋਹ ਦੇ ਦੋਸ਼ਾਂ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਇਕ ਸਟਰਾਈਕ ਫੋਰਸ ਬਣਾਈ ਹੈ, ਜਿਸ ’ਚ 20 ਸਾਲ ਤੱਕ ਜੇਲ੍ਹ ਹੋ ਸਕਦੀ ਹੈ। ਹਮਲੇ ’ਚ ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀ ਪੈਸੇ ਉਪਲੱਬਧ ਕਰਵਾਏ ਜਾਣ ਅਤੇ ਹੋਰ ਕਾਰਨਾਂ ਦੀ ਜਾਂਚ ਕਰ ਰਹੇ ਹਨ। ਐੱਫ.ਬੀ.ਆਈ. ਨੇ ਪਹਿਲਾਂ ਹੀ 170 ਮਾਮਲਿਆਂ ਨੂੰ ਖੋਲ੍ਹ ਦਿੱਤਾ ਹੈ ਤੇ ਹਜ਼ਾਰਾਂ ਗਵਾਹਾਂ ਦੇ ਬਿਆਨ ਦਰਜ ਕਰ ਰਹੀ ਹੈ। ਡਿਸਟਿ੍ਰਕਟ ਆਫ ਕੋਲੰਬੀਆ ਲਈ ਕਾਰਜਕਾਰੀ ਅਮਰੀਕੀ ਅਟਾਰਨੀ ਮਾਈਕਲ ਸ਼ੇਰਵਿਨ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ 170 ਤੋਂ ਜ਼ਿਆਦਾ ਸਬਜੈਕਟ ਫਾਈਲਾਂ ਨੂੰ ਖੋਲ੍ਹ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਸੰਭਾਵਿਤ ਵਿਅਕਤੀਆਂ ਦੇ ਤੌਰ ’ਤੇ ਪਛਾਣਿਆ ਗਿਆ ਹੈ, ਜਿਨ੍ਹਾਂ ਕੈਪੀਟਲ ਗਰਾਊਂਡ ਦੇ ਅੰਦਰ ਤੇ ਬਾਹਰ ਅਪਰਾਧ ਕੀਤਾ ਅਤੇ ਆਉਣ ਵਾਲੇ ਸਮੇਂ ’ਚ ਇਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਲੰਮੇ ਸਮੇਂ ਤੱਕ ਜਾਰੀ ਰਹਿਣ ਵਾਲੀ ਜਾਂਚ ਹੈ। ਸਾਨੂੰ ਡਿਜੀਟਲ ਮਾਧਿਅਮ ਰਾਹੀਂ ਇਕ ਲੱਖ ਤੋਂ ਜ਼ਿਆਦਾ ਤਸਵੀਰਾਂ ਪ੍ਰਾਪਤ ਹੋਈਆਂ ਹਨ, ਜੋ ਜਾਂਚ ’ਚ ਮਦਦ ਕਰਨਗੀਆਂ।

Share