ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)- ਇਥੋਂ ਦੇ ਕੈਪੀਟਲ ਕੰਪਲੈਕਸ ਨੇੜੇ ਬੀਤੀ ਰਾਤ ‘ਬੰਬ’ ਵਾਲਾ ਟਰੱਕ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਨਾਰਥ ਕੈਰੋਲੀਨਾ ਦੇ ਡਰਾਈਵਰ ਨੇ ਪੁਲਿ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੰਬ ਹੋਣ ਦੀ ਸੂਚਨਾ ਕਾਰਨ ਇਥੋਂ ਦੇ ਕੈਪੀਟਲ ਕੰਪਲੈਕਸ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਪੁਲਿਸ ਨੇ ਕਈ ਸਰਕਾਰੀ ਇਮਾਰਤਾਂ ਖਾਲੀ ਕਰਵਾ ਲਈਆਂ ਸਨ। ਪੁਲਿਸ ਨੂੰ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਕਿ ਟਰੱਕ ਵਿਚ ਬੰਬ ਹੈ ਜਾਂ ਨਹੀ ਤੇ ਟਰੱਕ ਦੀ ਤਲਾਸ਼ੀ ਲਈ ਜਾ ਰਹੀ ਹੈ। ਮੁਲਜ਼ਮ ਦੀ ਪਛਾਣ 49 ਵਰ੍ਹਿਆਂ ਦੇ ਫਲੋਇਡ ਰੇਅ ਰੋਜ਼ਬੇਰੀ ਵਜੋਂ ਹੋਈ ਹੈ।