ਕੈਪਟਨ ਅਮਰਿੰਦਰ ਸਿੰਘ ਨੂੰ ਸਦਮਾ, ਸੱਸ ਦਾ ਦਿਹਾਂਤ

246
Share

ਚੰਡੀਗੜ੍ਹ, 13 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਪ੍ਰਨੀਤ ਕੌਰ ਨੂੰ ਵੱਡਾ ਸਦਮਾ ਲੱਗਾ, ਉਨ੍ਹਾਂ ਦੀ ਸੱਸ ਤੇ ਬੀਬੀ ਪ੍ਰਨੀਤ ਕੌਰ ਦੀ ਮਾਤਾ ਸਤਿੰਦਰ ਕੌਰ 96 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ 13 ਦਸੰਬਰ ਭਾਵ ਅੱਜ ਦੁਪਹਿਰੇ 12.30 ਵਜੇ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।  ਇਸ ਸਬੰਧੀ ਬੀਬਾ ਪ੍ਰਨੀਤ ਕੌਰ ਨੇ ਆਪਣੇ ਟਵਿਟਰ ਅਕਾਊਂਟ ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

Share