ਕੈਪਟਨ ਅਮਰਿੰਦਰ ਵੱਲੋਂ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੰਜਾਬੀ ਵਾਸੀਆਂ ਨੂੰ ਸਖ਼ਤ ਚੇਤਾਵਨੀ

811
Share

ਜਲੰਧਰ, 25 ਜੁਲਾਈ (ਪੰਜਾਬ ਮੇਲ)- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਹਫਤਾਵਾਰੀ ਫੇਸਬੁਕ ਲਾਈਵ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਕੋਰੋਨਾਵਾਇਰਸ ਦੇ ਹਾਲਾਤਾਂ ‘ਤੇ ਚਾਨਣਾ ਪਾਇਆ। ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਹੀ ਤਰ੍ਹਾਂ ਪਾਲਣਾ ਨਹੀਂ ਕਰ ਰਹੇ ਹਨ, ਜਿਸ ਕਾਰਨ ਕੋਰੋਨਾ ਦੇ ਵੱਧਣ ਦਾ ਖਤਰਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਹੋਰ ਵਿਗੜਨ ਅਤੇ ਇਸ ਲਈ ਸਾਨੂੰ ਹੋਰ ਸਖ਼ਤੀ ਕਰਨੀ ਪਵੇਗੀ, ਤਾਂ ਅਸੀਂ ਕਰਾਂਗੇ। ਉਨ੍ਹਾਂ ਲੁਧਿਆਣਾ, ਪਟਿਆਲਾ, ਜਲੰਧਰ ਤੇ ਹੁਸ਼ਿਆਰਪੁਰ ‘ਚ ਹਾਲਾਤਾਂ ਵਿਗੜਨ ‘ਤੇ ਚਿੰਤਾ ਜਤਾਈ।
ਮੁੱਖ ਮੰਤਰੀ ਨੇ ਲੋਕਾਂ ਨੂੰ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਧਾਰਮਿਕ ਸਥਾਨਾਂ ਜਿਵੇਂ ਮੰਦਰ ਗੁਰਦੁਆਰਿਆਂ ਆਦਿ ਸਥਾਨਾਂ ‘ਚ ਮਾਸਕ ਪਾ ਕੇ ਜਾਓ ਅਤੇ ਜ਼ਿਆਦਾ ਇਕੱਠ ਤੋਂ ਗੁਰਹੇਜ਼ ਕਰੋ ਕਿਉਂਕਿ ਸਿਰਫ ਮਾਸਕ ਪਾਉਣ ਨਾਲ ਹੀ 75 ਫੀਸਦੀ ਬਚਾ ਹੁੰਦਾ ਹੈ, ਇਸ ਲਈ ਧਾਰਮਿਕ ਸਥਾਨਾਂ ‘ਤੇ ਮਾਸਕ ਨਾ ਪਾਉਣ ‘ਤੇ ਲੋਕਾਂ ਨੂੰ ਧਾਰਮਿਕ ਸਥਾਨ ‘ਚ ਦਾਖਲ ਨਾ ਹੋਣ ਦਿਓ।
ਕੈਪਟਨ ਨੇ ਕਿਹਾ ਕਿ ਮਾਸਕ ਨਾ ਪਾਉਣ ਵਾਲੇ ਲੋਕਾਂ ਲਈ ਪਹਿਲਾਂ ਜਿੱਥੇ 500 ਰੁਪਏ ਜੁਰਮਾਨਾ ਸੀ, ਉਸ ‘ਚ ਵਾਧਾ ਕੀਤਾ ਗਿਆ ਹੈ। ਜੁਰਮਾਨੇ ‘ਚ ਵਾਧਾ ਇਸ ਲਈ ਕੀਤਾ ਗਿਆ ਹੈ ਕਿ ਲੋਕ ਬੇਪ੍ਰਵਾਹ ਹੋ ਗਏ ਹਨ ਅਤੇ ਜ਼ਿਆਦਾ ਜੁਰਮਾਨਾ ਹੋਣ ਨਾਲ ਹੀ ਲੋਕ ਸੁਦਰਨਗੇ ਤੇ ਹਦਾਇਤਾਂ ਦੀਆਂ ਪਾਲਣਾ ਕਰਨਗੇ।


Share