ਕੈਨੈਡਾ ਵਿਖੇਂ ਡਰੱਗ ਤਸਕਰੀ ਕਰਨ ਦੇ ਦੋਸ਼ ਹੇਠ  ਕੈਲੀਫੋਰਨੀਆ ਦਾ ਇਕ ਪੰਜਾਬੀ ਜੋੜਾ ਦੋਸ਼ੀ ਕਰਾਰ

151
Share

ਨਿਊਯਾਰਕ/ਅਲਬਰਟਾ, 30 ਅਪ੍ਰੈਲ (ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਸਾਲ 2017 ਦੌਰਾਨ ਕੌਕੀਨ ਦੀ  ਤਸਕਰੀ ਕਰਨ ਦੇ ਦੌਸ਼  ਹੇਠ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਇਕ ਪੰਜਾਬੀ ਜੋੜੇ ਨੂੰ ਸਥਾਨਕ ਅਦਾਲਤ ਵੱਲੋ ਦੋਸ਼ੀ ਕਰਾਰ ਦਿੱਤਾ ਗਿਆ ਹੈ । ਕੈਲੀਫੋਰਨੀਆ ਦੇ ਗੁਰਵਿੰਦਰ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਤੂਰ ਨੂੰ ਸਾਲ 2017 ਵਿੱਚ ਕੈਨੇਡਾ-ਅਮਰੀਕਾ ਬਾਰਡਰ ਤੇ 100 ਕਿਲੋ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਦੋ ਉਹ ਇਕ ਟਰੱਕ ਰਾਹੀ ਕੈਨੇਡਾ ਵਿੱਚ ਦਾਖਲ ਹੋ ਰਹੇ ਸਨ। ਇਹ ਡਰੱਗ ਉਹਨਾਂ ਦੇ ਟਰੱਕ ਵਿੱਚੋ ਬਰਾਮਦ ਹੋਈ ਸੀ ਜਿਸ ਦਾ ਮੁੱਲ ਉਸ ਸਮੇਂ ਦੋਰਾਨ 6 ਤੋ 8 ਮਿਲੀਅਨ ਡਾਲਰ ਦੇ ਕਰੀਬ ਬਣਦਾ ਸੀ ।ਦੱਸਣਯੋਗ ਹੈ ਕਿ 2 ਦਸੰਬਰ, ਸੰਨ 2017 ਵਾਲੇ ਦਿਨ ਇੰਨਾਂ ਦੋਵਾਂ ਨੂੰ ਇੱਕ ਕਮਰਸ਼ੀਅਲ ਟਰੱਕ ਵਿੱਚ ਅਮਰੀਕਾ-ਕੈਨੇਡਾ ਦੇ ਕੂਟਸ ਬਾਰਡਰ ਵਿਖੇ ਕੈਨੇਡਾ ਵਿੱਚ ਦਾਖਲ ਹੁੰਦਿਆ ਗ੍ਰਿਫਤਾਰ ਕਰ ਕੀਤਾ ਗਿਆ ਸੀ ਤੇ ਉਨਾ ਦੇ ਟਰੱਕ ਵਿਚੋ ਤਕਰੀਬਨ 100 ਕਿਲੋ ਦੇ ਕਰੀਬ ਕੋਕੀਨ ਜਬਤ ਕੀਤੀ ਗਈ ਸੀ 3  ਸਾਲ ਦੇ ਕਰੀਬ  ਚੱਲੀ ਅਦਾਲਤੀ ਕਾਰਵਾਈ ਦੌਰਾਨ ਇੰਨਾਂ ਦੋਨਾਂ ਨੂੰ ਦੋਸ਼ੀ ਕਰਾਰ ਦਿੱਤੇ ਗਏ ਹਨ ।ਅਤੇ ਆਉਣ ਵਾਲੀ 10 ਮਈ 2021 ਨੂੰ ਅਗਲੇਰੀ ਕਾਰਵਾਈ ਤੇ ਸਜਾ ਸੁਣਾਉਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ । ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਵੱਲੋ ਫੜ੍ਹੀ  ਨਸ਼ਿਆ ਦੀ ਇਹ ਖੇਪ ਉਸ  ਸਮੇਂ ਕੈਨੇਡਾ (ਅਲਬਰਟਾ ) ਦੇ ਇਤਿਹਾਸ ਵਿਚ ਨਸ਼ਿਆਂ ਦੀ ਸਾਰਿਆਂ ਤੋ ਵੱਡੀ ਖੇਪ ਮੰਨੀ ਜਾਂਦੀ ਸੀ ।

Share