ਕੈਨੇਡੀਅਨ ਸਰਕਾਰ ਦੇ 9 ਹਜ਼ਾਰ ਤੋਂ ਵੱਧ ਖਾਤਿਆਂ ‘ਚ ਹੈਕਰਾਂ ਨੇ ਲਾਈ ਸੰਨ੍ਹ

574
Share

ਓਨਟਾਰੀਓ, 20 ਅਗਸਤ (ਪੰਜਾਬ ਮੇਲ)-ਕੈਨੇਡਾ ਵਿਚ ਆਨਲਾਈਨ ਸਰਕਾਰੀ ਸੇਵਾਵਾਂ ਦੇ ਯੂਜ਼ਰ ਅਕਾਊਂਟਸ ਨੂੰ ਹਾਲ ਹੀ ਵਿਚ ਸਾਈਬਰ ਹਮਲੇ ਦੇ ਦੌਰਾਨ ਹੈਕ ਕਰ ਲਿਆ ਗਿਆ। ਕੈਨੇਡਾ ਸਕੱਤਰੇਤ ਦੇ ਖਜ਼ਾਨਾ ਬੋਰਡ ਨੇ ਦੱਸਿਆ ਕਿ ਹੈਕਿੰਗ ਤੋਂ ਬਾਅਦ ਜੀਸੀਕੀ ਸਰਵਿਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੀ 30 ਸੰਘੀ ਵਿਭਾਗਾਂ ਅਤੇ ਕੈਨੇਡਾ ਦੀ ਮਾਲੀਆ ਏਜੰਸੀ ਦੇ ਖਾਤੇ ਵੱਲੋਂ ਵਰਤੋਂ ਹੁੰਦੀ ਸੀ।
ਅਧਿਕਾਰੀਆਂ ਮੁਤਾਬਕ ਹੈਕਰਾਂ ਨੇ 9,041 ਜੀਸੀਕੀ ਖਾਤਾਧਾਰਕਾਂ ਦੇ ਪਾਸਵਰਡ ਅਤੇ ਯੂਜ਼ਰਨੇਮ ਸਰਕਾਰੀ ਸੇਵਾਵਾਂ ਤੱਕ ਪਹੁੰਚਣ ਅਤੇ ਇਸਤੇਮਾਲ ਦੇ ਲਈ ਵਰਤੇ ਸਨ, ਜਿਸ ਨਾਲ ਹੈਕਰ ਕਈ ਸੰਵੇਦਨਸ਼ੀਲ ਜਾਣਕਾਰੀਆਂ ਤੱਕ ਪਹੁੰਚ ਸਕਦੇ ਸਨ। ਭਾਵੇਂਕਿ ਹੁਣ ਸਾਰੇ ਹੈਕ ਕੀਤੇ ਗਏ ਖਾਤਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 5,500 ਕੈਨੇਡੀਅਨ ਮਾਲੀਆ ਏਜੰਸੀ ਦੇ ਖਾਤਿਆਂ ਨੂੰ ਸਾਈਬਰ ਹਮਲੇ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਭਾਵੇਂਕਿ ਟੈਕਸਦਾਤਾਵਾਂ ਦੀ ਜਾਣਕਾਰੀ ਦੀ ਸੁਰੱਖਿਆ ਦੇ ਲਈ ਇਨ੍ਹਾਂ ਖਾਤਿਆਂ ਦੇ ਐਕਸੈੱਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉਂਝ ਇਹ ਹਾਲੇ ਤੱਕ ਸਾਫ ਨਹੀਂ ਹੋ ਪਾਇਆ ਹੈ ਕਿ ਹੈਕਿੰਗ ਦੇ ਦੌਰਾਨ ਕਿਸੇ ਤਰ੍ਹਾਂ ਦੀ ਗੁਪਤਤਾ ਦੀ ਉਲੰਘਣਾ ਅਤੇ ਖਾਤਿਆਂ ਨਾਲ ਜੁੜੀਆਂ ਹੋਰ ਜਾਣਕਾਰੀ ਹਾਸਲ ਕੀਤੀ ਗਈ ਹੈ ਜਾਂ ਨਹੀਂ। ਫਿਲਹਾਲ ਇਸ ਮਾਮਲੇ ਵਿਚ ਪੜਤਾਲ ਕੀਤੀ ਜਾ ਰਹੀ ਹੈ।


Share